ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਕਲਚਰਲ ਪ੍ਰੋਗਰਾਮ ਕਰਵਾਇਆ
ਮਨਜੀਤ ਸਿੰਘ ਢੱਲਾ
ਜੈਤੋ, 22 ਅਪ੍ਰੈਲ 2024 : ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸਕੂਲ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਮਿਤੀ 20 ਅਪ੍ਰੈਲ 2024 ਨੂੰ ‘ਪ੍ਰਾਈਜ਼ ਡਿਸਟਰੀਬੂਸ਼ਨ ਅਤੇ ਕਲਚਰਲ ਪ੍ਰੋਗਰਾਮ’ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਸ਼ੈਸ਼ਨ 2023-24 ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿੱਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ , ਜਿਵੇਂ ਕਿ ਸਾਇੰਸ ਪ੍ਰਦਰਸ਼ਨੀ, ਸ਼ੋਸ਼ਲ ਸਾਇੰਸ ਪ੍ਰਦਰਸ਼ਨੀ, ਗਣਿਤ ਪ੍ਰਦਰਸ਼ਨੀ, ਇੰਟਰ ਸਕੂਲ ਡੈਕਲਾਮੇਸ਼ਨ, ਇੰਟਰ ਸਕੂਲ ਕਵਿਤਾ ਉਚਾਰਨ ਕੰਪੀਟੀਸਨ, ਸਾਇੰਸ ਕਾਂਗਰਸ, ਨੈਤਿਕ ਸਿੱਖਿਆ ਇਮਤਿਹਾਨ, ਸਟੇਟ ਲੈਵਲ, ਲੋਕ ਗੀਤ ਕੰਪੀਟੀਸ਼ਨ, ਸਟੇਟ ਲੈਵਲ ਸਪੋਰਟਸ, ਟੇਲੈਂਟ ਹੰਟ ਸਿੰਗਿੰਗ, ਟੇਲੈਂਟ ਹੰਟ ਡਾਂਸ, ਟੇਲੈਂਟ ਹੰਟ ਆਰਟ ਐਂਡ ਕਰਾਫਟ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਛੇਵੀਂ SGFI ਨੈੱਟਬਾਲ ਵਿੱਚ ਨੈਸਨਲ ਲੈਵਲ ਤੇ ਭਾਗ ਲੈਣ ਵਾਲੇ 10 ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਬੱਚਿਆਂ ਨੂੰ ਸਨਮਾਨਿਤ ਕਰਨ ਦੀ ਰਸਮ ਸਕੂਲ ਦੇ ਡਾਇਰੈਕਟਰ ਜਨਰਲ ਸ. ਜਸਬੀਰ ਸਿੰਘ ਸੰਧੂ ਅਤੇ ਸ. ਗੁਰਮੀਤ ਸਿੰਘ ਢਿੱਲੋਂ ਨੇ ਨਿਭਾਈ । ਇਸ ਪ੍ਰੋਗਰਾਮ ਦਾ ਅਸਲ ਮਕਸਦ ਇਨਵਿਸਚੁਰ ਸੈਰੇਮਨੀ ਕਰਵਾਉਣਾ ਸੀ। ਜਿਸ ਤਹਿਤ ਸੈਸ਼ਨ 2024-25 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਵੇਂ ਹਾਊਸ ਕੈਪਟਨ, ਵਾਈਸ ਕੈਪਟਨ, ਕਲਾਸ ਦੇ ਮੁਨੀਟਰ, ਹੈੱਡ ਬੋਆਏ, ਹੈੱਡ ਗਰਲ, ਐਕਟੀਵਿਟੀ ਹੈੱਡ, ਪ੍ਰੀਫੈਕਟ ਹੈੱਡ, ਫਲੈਗ ਮਾਰਚ ਕਰਨਾ ਸ਼ੈਸ਼ਨ ਦੇ ਸ਼ੁਰੂਆਤ ਵਿੱਚ ਇਸ ਪ੍ਰੋਗਰਾਮ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੇਰ ਵੇਲੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਦੀਆਂ ਮਿੱਠੀਆਂ ਤੇ ਮੰਤਰ ਮੁਗਧ ਕਰ ਦੇਣ ਵਾਲੀਆਂ ਧੁਨਾਂ ਨਾਲ ਹੋਈ । ਸ਼ਬਦ ਤੋਂ ਬਾਅਦ ਸ਼ਮਾ ਰੌਸ਼ਨ ਕੀਤੀ ਗਈ । ਉਸ ਤੋਂ ਬਾਅਦ ਸਕੂਲ ਦੇ ਚਾਰ ਹਾਊਸ ਕੈਪਟਨ ਤੇ ਵਾਈਸ ਕੈਪਟਨ ਆਪਣੇ-ਆਪਣੇ ਹਾਊਸ ਦੇ ਰੰਗ ਵਾਲਾ ਝੰਡਾ ਅਤੇ ਹਾਊਸ ਦੇ ਨਾਮ ਵਾਲੀ ਤਖ਼ਤੀ ਲੈ ਕੇ ਬੈਂਡ ਦੀਆਂ ਮਧੁਰ ਧੁਨਾਂ ਨਾਲ ਮਾਰਚ ਕਰਦੇ ਹੋਏ ਸਟੇਜ ਤੇ ਆਏ ਅਤੇ ਬਣੀ ਹੋਈ ਸਟੈਂਡ ਉੱਪਰ ਝੰਡੇ ਅਤੇ ਤਖ਼ਤੀਆਂ ਨੂੰ ਸਜਾ ਦਿੱਤਾ । ਸਕੂਲ ਦਾ ਬੈਂਡ ਜੋ ਕਿ ਨੇੜੇ-ਤੇੜੇ ਦੇ ਸਕੂਲਾਂ ਲਈ ਮਿਸਾਲ ਬਣਿਆ ਹੋਇਆ ਹੈ ਸਟੇਜ ਤੇ ਬੈਂਡ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਕਾਫ਼ੀ ਸਲਾਘਾਯੋਗ ਰਿਹਾ । ਸਕੂਲ ਦੀਆਂ ਬੱਚੀਆਂ ਨੇ ਹਰ-ਹਰ ਮਹਾਂਦੇਵ ਗੀਤ ਤੇ ਡਾਂਸ ਕੀਤਾ । ਪਰਿੱਪ-1 ਦੇ ਬੱਚਿਆਂ ਦੁਆਰਾ ਵੱਖ-ਵੱਖ ਗੀਤਾਂ ਤੇ ਡਾਂਸ ਕੀਤਾ । ਨੰਨੇ-ਮੁੰਨੇ ਬੱਚੇ ਵੱਖ-ਵੱਖ ਰੰਗ ਦੀਆਂ ਡਰਿੱਸਾਂ ਵਿੱਚ ਸਜੇ ਹੋਏ ਬੜੇ ਮਨਮੋਹਨੇ ਲੱਗ ਰਹੇ ਸਨ । ਪੰਜਵੀਂ ਕਲਾਸ ਦੇ ਬੱਚਿਆਂ ਦੁਆਰਾ ਪੁਰਾਣੇ ਸਭਿਆਚਾਰ ਦੇ ਝਲਕ ਪੇਸ਼ ਕਰਦਿਆਂ ਲੋਕ ਗੀਤ ਗਾਇਆ ।
ਉਸ ਤੋਂ ਬਾਅਦ ਰਾਜਸਥਾਨੀ ਗਰਬਾ, ਪਹਿਲੀ, ਦੂਸਰੀ ਤੇ ਤੀਸਰੀ ਕਲਾਸ ਦੇ ਬੱਚਿਆਂ ਦੁਆਰਾ ਡਾਂਸ ਕੀਤਾ, ਚੌਥੀ, ਪੰਜਵੀਂ ਅਤੇ ਛੇਵੀਂ ਕਲਾਸ ਦੀਆਂ ਵਿੱਦਿਆਰਥਣਾਂ ਪਰੀ ਵਾਲੇ ਪਹਿਰਾਵੇ ਵਿੱਚ ਸੱਜ ਕੇ ਸਟੇਜ ਤੇ ਆਈਆਂ ਅਤੇ ਡਾਂਸ ਕੀਤਾ । ਅੱਠਵੀਂ ਕਲਾਸ ਦੀਆਂ ਬੱਚੀਆਂ ਨੇ ਹੋਰਰ ਐਕਟ (ਭੂਤਾਂ ਵਾਲਾ ਨਾਚ) ਉਸੇ ਪਹਿਰਾਵੇ ਵਿੱਚ ਸਜ ਕੇ ਡਾਂਸ ਕੀਤਾ । ਨੌਵੀਂ ਜਮਾਤ ਦੇ ਵਿੱਦਿਆਰਥੀਆਂ ਦੁਆਰਾ ਮੈਸ਼ਅੱਪ ਦੇ ਡਾਂਸ ਕੀਤਾ ਤੇ ਵਾਹ-ਵਾਹ ਖੱਟੀ । ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਡਾਇਰੈਕਟਰ ਜਨਰਲ ਸ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਸਕੂਲ ਵੱਲੋਂ ਕੀਤਾ ਇਹ ਉਪਰਾਲਾ ਸਲਾਘਾਯੋਗ ਹੈ ਅਤੇ ਬਿਲਕੁੱਲ ਸਹੀ ਸਮੇਂ ਤੇ ਕੀਤਾ ਗਿਆ ਹੈ ਜਦੋਂ ਕਿ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ । ਆਉਣ ਵਾਲੇ ਸਮੇਂ ਵਿੱਚ ਸਕੂਲ ਅਤੇ ਬੱਚਿਆਂ ਦੀਆਂ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ । ਸਕੂਲ ਦੇ ਪ੍ਰਿੰਸੀਪਲ, ਸਮੁੱਚਾ ਸਟਾਫ਼ ਅਤੇ ਵਿੱਦਿਆਰਥੀ ਇਸ ਪ੍ਰੋਗਰਾਮ ਲਈ ਵਧਾਈ ਦੇ ਪਾਤਰ ਹਨ । ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਜੇ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀਓ ਆਇਆਂ ਆਖਿਆ ਅਤੇ ਧੰਨਵਾਦ ਵੀ ਕੀਤਾ ਅਤੇ ਭਵਿੱਖ ਵਿੱਚ ਇਸ ਤੋਂ ਚੰਗੇ ਉਪਰਾਲੇ ਕਰਕੇ ਇਸ ਸੰਸਥਾ ਨੂੰ ਹਮੇਸ਼ਾ ਮੋਹਰੀ ਬਣਾ ਕੇ ਰੱਖਿਆ ਜਾਵੇਗਾ ਅਤੇ ਪੜ੍ਹਾਈ ਵਿੱਚ ਵੀ ਚੰਗੇ ਨਤੀਜਿਆਂ ਲਈ ਵਚਨ ਬੱਧਤਾ ਦੁਹਰਾਈ । ਇਸ ਸਕੂਲ ਵਿੱਚ ਹਰ ਸਾਲ ਸਭ ਤੋਂ ਵੱਧ ਸਕਿਲਡ, ਪਰੈਕਟੀਕਲ ਅਤੇ ਐਕਟਿਵਿਟੀ ਬੇਸਿਡ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ।