ਮੋਹਾਲੀ: ADC ਵੱਲੋਂ ਗੜੇਮਾਰੀ ਕਾਰਨ ਫਸਲਾਂ ਦੇ ਨੁਕਸਾਨ ਅਤੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਖਰੜ,20 ਅਪ੍ਰੈਲ 2024 - ਕੱਲ ਹੋਈ ਗੜੇਮਾਰੀ ਕਾਰਨ ਸਬ ਡਵੀਜ਼ਨ ਦੇ ਪਿੰਡਾਂ ਵਿਚ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਰਾਜ਼ ਐਸ.ਤਿੜਕੇ ਵਲੋਂ ਦੌਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਮੰਡੀਆਂ ਵਿਚ ਕਣਕ ਦੀ ਖਰੀਦ ਸਬੰਧੀ ਵੀ ਜਾਇਜ਼ਾ ਲਿਆ ਗਿਆ। ਐਡੀਸ਼ਨਲ ਡਿਪਟੀ ਕਮਿਸ਼ਨਰ ਸਬ ਡਵੀਜ਼ਨ ਖਰੜ ਦੇ ਪਿੰਡ ਘੜੂੰਆਂ ਵਿਚ ਗੜੇਮਾਰੀ ਕਾਰਨ ਸਬਜ਼ੀਆਂ ਅਤੇ ਕਣਕ ਦੀ ਫਸਲ ਨੂੰ ਵੇਖਿਆ ਕਿ ਗੜੇਮਾਰੀ ਕਾਰਨ ਕਿੰਨਾ ਨੁਕਸਾਨ ਹੋਇਆ ਹੈ।
ਇਸ ਤੋਂ ਬਾਅਦ ਅਨਾਜ ਮੰਡੀ ਖਰੜ, ਅਨਾਜ਼ ਮੰਡੀ ਖਰੜ ਵਿਚ ਸਰਕਾਰੀ ਖਰੀਦ ਏਜੰਸੀਆਂ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਕੀਤੀ ਜਾ ਰਹੀ ਕਣਕ ਦੀ ਫਸਲ ਦੀ ਨਮੀ ਵੀ ਚੈਕ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇ ਮੰਡੀਆਂ ਵਿਚ ਕੱਲ ਹੋਈ ਬੇਮੌਸਮੀ ਬਾਰਸ਼ ਕਾਰਨ ਕੁਝ ਨਮੀ ਪਾਈ ਗਈ ਹੈ ਪਰ ਮੌਸਮ ਸਾਫ ਹੋਣ ਤੋਂ ਬਾਅਦ ਇਹ ਨਮੀ ਠੀਕ ਹੋ ਜਾਵੇਗੀ।
ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਸੁੱਕੀ ਫਸਲ ਲੈ ਕੇ ਤਾਂ ਕਿ ਸਹੀ ਸਮੇਂ ਸਰਕਾਰੀ ਖਰੀਦ ਏਜੰਸੀਆਂ ਖਰੀਦ ਕਰ ਸਕਣ। ਇਸ ਮੋਕੇ ਸਬ ਡਵੀਜ਼ਨ ਖਰੜ ਵਲੋਂ ਤਹਿਸੀਲਦਾਰ ਖਰੜ ਰਮਨਦੀਪ ਕੌਰ,ਮਾਰਕਫੈਡ ਦੇ ਜਿਲ੍ਹਾ ਮੈਨੇਜ਼ਰ ਨਵੀਤਾ ਬਘੇਲਾ, ਗੁਰਨਾਮ ਸਿੰਘ ਸਕੱਤਰ ਮਾਰਕੀਟ ਕਮੇਟੀ, ਸਹਾਇਕ ਖੁਰਾਕ ਤੇ ਸਪਲਾਈ ਅਫਸਰ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਮਨਦੀਪ ਸਿੰਘ, ਹਿਮਾਸੂ ਗੁਪਤਾ ਸਾਰੇ ਖਰੀਦ ਏਜੰਸੀਆਂ ਦੇ ਨਰੀਖਕ, ਕੁਲਵੀਰ ਸਿੰਘ ਤੇ ਮਨਦੀਪ ਸਿੰਘ ਮੰਡੀ ਸੁਪਰਵਾਈਜ਼ਰ ਸਮੇਤ ਹੋਰ ਕਰਮਚਾਰੀ ਅਤੇ ਆੜ੍ਹਤੀ ਹਾਜ਼ਰ ਸਨ।