ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਲੱਗੀ ਅੱਗ
- ਅੱਗ ਲੱਗਣ ਕਾਰਨ ਮਚੀ ਹਫੜਾ ਦਫੜੀ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 20 ਅਪ੍ਰੈਲ 2024 - ਗੁਰਦਾਸਪੁਰ ਦੇ ਬੱਬੇਹਾਲੀ ਪੁੱਲ ਤੇ ਇੱਕ ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਦਫੜੀ ਮੱਚ ਗਈ ਅੱਤੇ ਆਵਾਜਾਈ ਠੱਪ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧੀਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਟਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ।ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਪਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ ਹੋ ਗਈ। ਇੱਕ ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅੱਤੇ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ।