ਲੈਟਰ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ ਮਕਾਨ ਮਾਲਕ ਅਤੇ ਠੇਕੇਦਾਰ ਖਿਲਾਫ ਪਰਚਾ ਦਰਜ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 20 ਅਪ੍ਰੈਲ 2024: ਰੂਪਨਗਰ ਦੀ ਪ੍ਰੀਤ ਕਾਲੋਨੀ ਵਿੱਚ ਲੈਟਰ ਡਿੱਗਣ ਨਾਲ ਵਾਪਰੇ ਦਰਦਨਾਕ ਹਾਦਸੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਇਸ ਘਟਨਾਂ ਵਿੱਚ ਮਰਨ ਵਾਲੇ ਮਜ਼ਦੂਰਾਂ ਦੇ ਰਿਸਤੇਦਾਰ ਰਾਜੇਸ਼ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਲਸੀ ਜ਼ਿਲ੍ਹਾ ਕਰਨਾਲ (ਹਰਿਆਣਾ) ਦੀ ਸ਼ਿਕਾਇਤ ਤੇ ਐਫ਼.ਆਈ.ਆਰ ਨੰਬਰ 70 ਤਹਿਤ ਮਕਾਨ ਮਾਲਕ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਮਕਾਨ ਨੰ. 1940/8 ਅਤੇ ਠੇਕੇਦਾਰ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਕਲਸੀ ਜ਼ਿਲ੍ਹਾ ਕਰਨਾਲ (ਹਰਿਆਣਾ) ਖਿਲਾਫ ਧਾਰਾ 304 ਏ, 337 ਅਤੇ 338 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਰਨ ਵਾਲਿਆਂ ਦੀ ਪਹਿਚਾਣ ਰਮੇਸ਼ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਲਸੀ, ਥਾਣਾ ਬੁਟਾਨਾ, ਜਿਲ੍ਹਾ ਕਰਨਾਲ, ਹਰਿਆਣਾ, ਉਮਰ ਕਰੀਬ 39 ਸਾਲ, ਕਾਰਤਿਕ ਪੁੱਤਰ ਰਾਜਿੰਦਰ ਕੁਮਾਰ ਵਾਸੀ ਪਿੰਡ ਹਰੜਾ, ਥਾਣਾ ਸਾਹਾ, ਜਿਲ੍ਹਾ ਅੰਬਾਲਾ, ਹਰਿਆਣਾ, ਉਮਰ ਕਰੀਬ 23 ਸਾਲ, ਸਾਹਿਲ ਪੁੱਤਰ ਪਵਨ ਕੁਮਾਰ ਪੁੱਤਰ ਸ਼ਮਸ਼ੇਰ ਵਾਸੀ ਪਿੰਡ ਹਰੜਾ, ਥਾਣਾ ਸਾਹਾ, ਜਿਲ੍ਹਾ ਅੰਬਾਲਾ, ਹਰਿਆਣਾ, ਉਮਰ ਕਰੀਬ 23 ਸਾਲ, ਅਭਿਸ਼ੇਕ ਪੁੱਤਰ ਮੋਹਨ ਲਾਲ ਵਾਸੀ ਹਰੜਾ, ਥਾਣਾ ਸਾਹਾ, ਜਿਲ੍ਹਾ ਅੰਬਾਲਾ, ਹਰਿਆਣਾ ਵਜੋਂ ਹੋਈ ਹੈ।
ਆਜੀਮ ਉਰਫ ਨਾਜੀਮ ਪੁੱਤਰ ਅਲ਼ੀਸ਼ੇਰ ਵਾਸੀ ਪਿੰਡ ਗੁੜੀਆ ਪਮਾਰ ਥਾਣਾ ਸੰਗੋਲੀ ਜਿਲ੍ਹਾ ਸਹਜਾਨਪੁਰ, ਪੀ.ਜੀ.ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ।