ਅੱਖਾਂ, ਚਮੜੀ ਅਤੇ ਹੱਡੀਆਂ ਦਾ ਮੁਫ਼ਤ ਕੈਂਪ ਅੱਜ
ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਹੋਵੇਗਾ ਚੈਕਅੱਪ : ਡਾਕਟਰ ਸੰਦੀਪ ਜਿੰਦਲ
ਮਨਜੀਤ ਸਿੰਘ ਢੱਲਾ
ਜੈਤੋ,20 ਅਪ੍ਰੈਲ 2024 : ਲਾਇਨਜ਼ ਕਲੱਬ ਜੈਤੋ ਗੰਗਸਰ ਅਤੇ ਲਾਈਨਜ਼ ਕਲੱਬ ਜੈਤੋ ਗੁਡਵਿੱਲ ਵੱਲੋਂ ਏਮਜ਼ ਬਠਿੰਡਾ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ, ਚਮੜੀ ਅਤੇ ਹੱਡੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅੱਜ 21 ਅਪ੍ਰੈਲ 2024 ਦਿਨ ਐਤਵਾਰ ਨੂੰ 9 ਵਜੇ ਤੋਂ ਲੈਕੇ ਦੁਪਹਿਰ 1 ਵਜੇ ਤੱਕ ਸਥਾਨ ਲਾਇਨਜ਼ ਆਈ ਕੇਅਰ ਸੈਂਟਰ ਨਜ਼ਦੀਕ ਪੰਚਾਇਤੀ ਗਊਸ਼ਾਲਾ ਰੋਡ ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੀਡੀਆ ਨੂੰ ਲਾਇਨਜ਼ ਕਲੱਬ ਜੈਤੋ ਗੁਡਵਿੱਲ ਦੇ ਪ੍ਰਧਾਨ ਡਾਕਟਰ ਸੰਦੀਪ ਜਿੰਦਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਪਹੁੰਚ ਰਹੇ ਮਾਹਿਰ ਡਾਕਟਰ ਡਾਕਟਰ ਤਰੁਣ ਗੋਇਲ ਹੱਡੀਆਂ ਦੇ ਮਾਹਰ, ਡਾਕਟਰ ਪਾਰੁਲ ਗਰਗ ਚਮੜੀ ਰੋਗਾਂ ਦੇ ਮਾਹਿਰ ਅਤੇ ਡਾਕਟਰ ਭੰਵਰਜੋਤ ਸਿੰਘ ਸਿੱਧੂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਦੁਆਰਾ ਮਰੀਜ਼ਾਂ ਦਾ ਸੰਸਥਾ ਵੱਲੋਂ ਮੁਫ਼ਤ ਚੈਕਅੱਪ ਕਰਨਗੇ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।ਇਸ ਮੌਕੇ ਰਕੇਸ਼ ਰੋਮਾਣਾ,ਸਪਨ ਕੋਠਾਰੀ, ਧਰਮਪਾਲ ਸਿੰਗਲਾ, ਨਰੇਸ਼ ਮਿੱਤਲ, ਪ੍ਰਦੀਪ ਸਿੰਗਲਾ, ਪ੍ਰਵੀਨ ਜਿੰਦਲ, ਸੰਦੀਪ ਜਿੰਦਲ,ਪ੍ਰੇਮ ਬਾਂਸਲ, ਕੁਲਭੂਸ਼ਣ ਰਾਏ, ਵਿੱਕੀ ਸਿੰਗਲਾ ਆਦਿ ਹਾਜ਼ਰ ਸਨ।