ਵਾਤਾਵਰਨ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 20 ਅਪ੍ਰੈਲ 2024 :
ਕਿਰਪਾਲ ਸਾਗਰ ਕਾਲਜ ਆਫ ਐਜੂਕੇਸ਼ਨ ਵਿਖੇ,ਡਾ. ਬਲਤਿੰਦਰ ਕੌਰ ਦੀ ਅਗਵਾਹੀ ਹੇਠ ਵਾਤਾਵਰਨ ਨਾਲ ਸੰਬੰਧਿਤ ਸੈਮੀਨਾਰ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸੋਹ ਚੱਕ ਕੇ ਕੀਤੀ ਗਈ। ਪਾਵਰ ਪੁਆਇੰਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੇ ਵੱਖੋ ਵੱਖ ਤਰੀਕੇ ਦੇ ਨਾਲ ਸਭ ਨੂੰ ਵਾਤਾਵਰਨ ਦੀ ਸੰਭਾਲ ਦੇ ਲਈ ਜਾਗਰੂਕ ਕੀਤਾ ਜਿਸ ਵਿੱਚ ਪਹਿਲਾ ਸਥਾਨ ਬਲਜਿੰਦਰ ਸਿੰਘ ਦੂਸਰਾ ਸਥਾਨ, ਰਸਮੀ ਕੁਮਾਰੀ ਤੇ ਤੀਸਰਾ ਸਥਾਨ,ਵਰਿੰਦਰ ਸਿੰਘ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਵਾਤਾਵਰਨ ਨਾਲ ਸੰਬੰਧਿਤ ਟੀਮ ਤੇ ਅਧਾਰਿਤ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਪਲਵਿੰਦਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਦੂਜਾ ਸਥਾਨ, ਰਵਨੀਤ ਕੌਰ ਅਤੇ ਤੀਸਰਾ ਸਥਾਨ ਮੁਸਕਾਨ ਪੁਰੀ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਰੈਲੀ ਦੇ ਦੁਆਰਾ ਵਾਤਾਵਰਣ ਸੰਭਾਲ ਕੇ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਪ੍ਰੋਗਰਾਮ ਦੇ ਅੰਤ ਵਿੱਚ ਇਨਾਮ ਵੰਡ ਸਮਾਰੋਹ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਤਿੰਦਰ ਕੌਰ ਅਤੇ ਸਟਾਫ ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਹਰਬੰਸ ਕੌਰ, ਪ੍ਰੋਫੈਸਰ ਇੰਦਰਪ੍ਰੀਤ ਕੌਰ ਅਤੇ ਨਰਿੰਦਰ ਕੌਰ ਹਾਜ਼ਰ ਸਨ।