ਹਵਾਈ ਫਾਇਰਿੰਗ ਕਰਨ ਵਾਲੇ 'ਤੇ ਕੇਸ ਦਰਜ
ਗੁਰਦਾਸਪੁਰ, 8 ਦਸੰਬਰ, 2019 : ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਨਵ ਨਿਯੁਕਤ ਪ੍ਰਧਾਨ ਹਰਮਨ ਸਿੰਘ ਸ਼ਾਹ ਪੁੱਤਰ ਹਰਬਿੰਦਰ ਸਿੰਘ ਵਾਸੀ ਹਰਚੋਵਾਲ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਉਹਨਾਂ ਨੂੰ ਹਾਰ ਪਾ ਕੇ ਕਸਬਾ ਹਰਚੋਵਾਲ ਦੇ ਚੋਕ ਢੋਲ ਢਮੱਕੇ ਨਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਬਲਾਕ ਸੰਮਤੀ ਦੀ ਸਾਬਕਾ ਮੈਂਬਰ ਦੇ ਪਤੀ ਨੇ ਗੋਲੀ ਚਲਾ ਦਿੱਤੀ। ਪੁਲਿਸ ਨੇ ਅੱਜ ਇਸ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।