ਨਵੀਂ ਦਿੱਲੀ, 23 ਅਕਤੂਬਰ, 2019 : ਕੁੱਲ ਹਿੰਦ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਤਿਹਾੜੇ ਜੇਲ ਵਿਚ ਪਹੁੰਚ ਕੇ ਆਪਣੀ ਪਾਰਟੀ ਦੇ ਕਰਨਾਟਕਾ ਨਾਲ ਸਬੰਧਤ ਵੱਡੇ ਆਗੂ ਡੀ ਕੇ ਸ਼ਿਵਕੁਮਾਰ ਨਾਲ ਮੁਲਾਕਾਤ ਕੀਤੀ। ਸੋਨੀਆ ਗਾਂਧੀ ਦੇ ਨਾਲ ਪਾਰਟੀ ਦੇ ਕਰਨਾਟਕਾ ਦੇ ਇੰਚਾਰਜ ਕੇ ਸੀ ਵੇਨੂਗੋਪਾਲ ਵੀ ਸਨ।
ਡੀ ਕੇ ਸ਼ਿਵਕੁਮਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 50 ਦਿਨ ਪਹਿਲਾਂ ਮਨੀ ਲਾਂਡਰਿੰਗ ਕੇਸ 'ਚ ਗ੍ਰਿਫਤਾਰ ਕੀਤਾ ਸੀ।
ਯਾਦ ਰਹੇ ਕਿ ਸੋਨੀਆ ਗਾਂਧੀ ਨ ਪਿਛਲੇ ਮਹੀਨੇ ਤਿਹਾੜ ਜੇਲ ਵਿਚ ਸਾਬਕਾ ਮੰਤਰੀ ਪੀ. ਚਿਦੰਬਰਮ ਨਾਲ ਵੀ ਮੁਲਾਕਾਤ ਕੀਤੀ ਸੀ। ਸੋਨੀਆ ਗਾਂਧੀ ਵੱਲੋਂ ਇਹ ਮੁਲਾਕਾਤਾਂ ਪਾਰਟੀ ਕੇਡਰ ਨੂੰ ਇਹ ਸੰਦੇਸ਼ ਦੇਣ ਵਾਸਤੇ ਕੀਤੀਆਂ ਜਾ ਰਹੀਆਂ ਹਨ ਕਿ ਪਾਰਟੀ ਸੰਕਟ ਦੇ ਸਮੇਂ ਵਿਚ ਉਹਨਾਂ ਦੇ ਨਾਲ ਖੜੀ ਹੈ।