ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਭਾਰਤ ਨਗਰ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਚ ਜਾ ਕੇ ਨਤਮਸਤਕ ਹੋਏ। ਮਹਾਂਰਿਸ਼ੀ ਵਾਲਮੀਕਿ ਜੀ ਦਾ ਜੀਵਨ, ਚਰਿੱਤਰ ਉੱਚ ਪੱਧਰੀ ਹੋਣ ਦੇ ਨਾਲ ਗਿਆਨਵਾਨ ਸੀ, ਜਿਨ੍ਹਾਂ ਨੇ ਪਾਰਸ਼ੂਰਾਮ ਸ਼੍ਰੀ ਰਾਮ ਜੀ ਦੇ ਜੀਵਨ ਦੇ ਬਾਰ ਵਿਚ ਕਈ ਸਾਲ ਪਹਿਲਾ ਹੀ ਵਾਲਮੀਕਿ ਰਮਾਇ ਣ ਗ੍ਰੰਥ ਦੀ ਰਚਲਾ ਕੀਤੀ ਸੀ। ਇਸ ਪਾਵਨ ਦਿਵਸ ਦੇ ਸ਼ੁਭ ਮੌਕੇ ਤੇ ਫਿਰੋਜ਼ਪੁਰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਅਤੇ ਬਹੁਤ ਬਹੁਤ ਵਧਾਈ। ਇਸ ਮੌਕੇ ਤੇ ਭਗਵਾਨ ਵਾਲਮੀਕਿ ਜੀ ਨੂੰ ਲੱਡੂਆਂ ਦਾ ਭੋਗ ਲਗਾ ਕੇ ਸੰਗਤ ਵਿਚ ਵੰਡਿਆ ਗਿਆ। ਭਾਜਪਾ ਜ਼ਿਲ੍ਹਾ ਅਹੁਦੇਦਾਰਾਂ ਨੇ ਸੰਗਤ ਵਿਚ ਬੈਠ ਕੇ ਲੰਗਰ ਦਾ ਪ੍ਰਸਾਦ ਵੀ ਗ੍ਰਹਿਣ ਕੀਤਾ, ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਡੀਪੀ ਚੰਦਨ, ਬਲਵੰਤ ਸਿੰਘ ਰੱਖੜੀ, ਪ੍ਰਦੀਪ ਨੰਦਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਏਕਤਾ ਮੁੰਜ਼ਾਲ, ਵਿਜੇ ਆਨੰਦ, ਸੋਸ਼ਲ ਮੀਡੀਆ ਰਾਜੀਵ ਧਵਨ, ਕੁਸ਼ ਕਟਾਰੀਆ, ਕਿਰਨ ਸ਼ਰਮਾ ਦੇ ਇਲਾਵਾ ਕਈ ਅਹੁਦੇਦਾਰ ਹਾਜ਼ਰ ਸਨ।