ਵੇਦਾਂਤਾ ਪਾਵਰ ਨੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ -ਸਰਵੋਤਮ ਤਿਮਾਹੀ ਪ੍ਰਦਰਸ਼ਨ ਦਰਜ
ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ 2026 : ਵੇਦਾਂਤਾ ਪਾਵਰ ਨੇ 30 ਸਤੰਬਰ, 2026 ਨੂੰ ਸਮਾਪਤ ਹੋਈ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕਰਦਿਆਂ ਹੁਣ ਤੱਕ ਦਾ ਸਰਵੋਤਮ ਤਿਮਾਹੀ ਪ੍ਰਦਰਸ਼ਨ ਦਰਜ ਕਰਨ ਦੀ ਜਾਣਕਾਰੀ ਦਿੱਤੀ। ਕੰਪਨੀ ਦੀ ਆਮਦਨ ਸਾਲਾਨਾ ਆਧਾਰ ’ਤੇ 38 ਫ਼ੀਸਦੀ ਵਧ ਕੇ 2,908 ਕਰੋੜ ਰੁਪਏ ਹੋ ਗਈ, ਜਦਕਿ ਐਬਿਟਡਾ 122 ਫ਼ੀਸਦੀ ਦੇ ਵਾਧੇ ਨਾਲ 421 ਕਰੋੜ ਰੁਪਏ ’ਤੇ ਪਹੁੰਚ ਗਿਆ। ਕੰਪਨੀ ਨੇ ਮੁਨਾਫ਼ੇ ਦੇ ਮਾਮਲੇ ’ਚ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ। ਦੂਜੀ ਤਿਮਾਹੀ ਦੌਰਾਨ ਵਿਸ਼ੇਸ਼ ਮੱਦਾਂ ਤੋਂ ਪਹਿਲਾਂ ਕਰ-ਉਪਰੰਤ ਮੁਨਾਫ਼ਾ (ਪੀਏਟੀ) ਸਾਲਾਨਾ ਆਧਾਰ ’ਤੇ 171 ਫ਼ੀਸਦੀ ਵਧ ਕੇ 101 ਕਰੋੜ ਰੁਪਏ ਹੋ ਗਿਆ। ਇਹ ਰਿਕਾਰਡ ਪ੍ਰਦਰਸ਼ਨ ਕੰਪਨੀ ਦੇ ਵਿਕਾਸ ਸਫ਼ਰ ’ਚ ਇੱਕ ਅਹਿਮ ਪ੍ਰਾਪਤੀ ਹੈ। ਬਿਹਤਰ ਕਾਰਜਕਾਰੀ ਕੁਸ਼ਲਤਾ, ਉਤਪਾਦਨ ਅਤੇ ਵਿਕਰੀ ’ਚ ਸੁਧਾਰ ਨੇ ਕੰਪਨੀ ਦੀ ਆਮਦਨ ਤੇ ਮੁਨਾਫ਼ੇ ਦੇ ਵਾਧੇ ਨੂੰ ਮਜ਼ਬੂਤੀ ਦਿੱਤੀ ਹੈ। ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਵੀ ਕੰਪਨੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਵੇਦਾਂਤਾ ਪਾਵਰ ਲਿਮਟਿਡ ਦੇ ਪੂਰਨਕਾਲੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਦੂਜੀ ਤਿਮਾਹੀ ਦੌਰਾਨ ਸਾਡਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਸਾਡੀਆਂ ਬਿਜਲੀ ਉਤਪਾਦਨ ਇਕਾਈਆਂ ਦੀ ਮਜ਼ਬੂਤੀ ਅਤੇ ਕਾਰਜਕਾਰੀ ਸਮਰੱਥਾ ਨੂੰ ਦਰਸਾਉਂਦਾ ਹੈ। ਇਹ ਸਫ਼ਲਤਾ ਮੁੱਖ ਤੌਰ ’ਤੇ ਬਿਹਤਰ ਕਾਰਜਕਾਰੀ ਕਾਰਗੁਜ਼ਾਰੀ ਸਦਕਾ ਹਾਸਲ ਹੋਈ ਹੈ। ਸਾਡੀ ਆਮਦਨ 2,908 ਕਰੋੜ ਰੁਪਏ ਅਤੇ ਐਬਿਟਡਾ 421 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਕ੍ਰਮਵਾਰ 38 ਫ਼ੀਸਦੀ ਅਤੇ 122 ਫ਼ੀਸਦੀ ਵੱਧ ਹੈ। ਇਹ ਨਤੀਜੇ ਦਰਸਾਉਂਦੇ ਹਨ ਕਿ ਉਤਪਾਦਨ ਸਮਰੱਥਾ ਵਿੱਚ ਕੀਤੇ ਗਏ ਵਾਧੇ ਦਾ ਹੁਣ ਸਾਨੂੰ ਲਾਭ ਮਿਲ ਰਿਹਾ ਹੈ ਅਤੇ ਇਸ ਦਾ ਅਸਰ ਕੰਪਨੀ ਦੀ ਕਾਰਗੁਜ਼ਾਰੀ ’ਚ ਸਪੱਸ਼ਟ ਨਜ਼ਰ ਆ ਰਿਹਾ ਹੈ।
- Download Babushahi App
-
-