ਵਿਦਿਆਰਥੀ ਅਰਮਾਨਜੋਤ ਨੇ ਸਟੇਟ ਕੁਸ਼ਤੀ ਮੁਕਾਬਲੇਬਾਜ਼ੀ 'ਚ ਜਿੱਤਿਆ ਗੋਲਡ ਮੈਡਲ
ਅਸ਼ੋਕ ਵਰਮਾ
ਬਰਨਾਲਾ, 17 ਸਤੰਬਰ 2026 :ਅੰਮ੍ਰਿਤਸਰ ਵਿਖੇ ਚੱਲ ਰਹੀਆਂ ਸਟੇਟ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਅਰਮਾਨਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਪੱਧਰ ਦੇ ਫਰੀ ਸਟਾਇਲ ਕੁਸ਼ਤੀ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।ਅਰਮਾਨਜੋਤ ਸਿੰਘ ਪੁੱਤਰ ਸ੍ਰੀ ਕੇਵਲ ਸਿੰਘ ਨੇ 14 ਸਾਲਾਂ ਉਮਰ ਵਰਗ ਦੇ 35 ਕਿਲੋ ਭਾਰ ਵਰਗ ਵਿੱਚ ਭਾਗ ਲੈਂਦਿਆਂ ਇਹ ਪ੍ਰਾਪਤੀ ਹਾਸਲ ਕੀਤੀ।
ਇਸ ਹੋਣਹਾਰ ਖਿਡਾਰੀ ਨੇ ਆਪਣੀ ਖੇਡ ਦੀ ਵਿਸ਼ੇਸ਼ ਟ੍ਰੇਨਿੰਗ 'ਸਕੂਲ ਆਫ ਐਮੀਨੈਂਸ ਭਦੌੜ' ਵਿਖੇ ਚੱਲ ਰਹੇ ਕੁਸ਼ਤੀ ਅਖਾੜੇ ਤੋਂ ਪ੍ਰਾਪਤ ਕੀਤੀ ਹੈ, ਜਿੱਥੇ ਉਸ ਨੇ ਨਿਰੰਤਰ ਅਭਿਆਸ ਅਤੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।ਇਸ ਸ਼ਾਨਦਾਰ ਜਿੱਤ 'ਤੇ ਸਕੂਲ ਪ੍ਰਬੰਧਕਾਂ, ਸਮੂਹ ਸਟਾਫ਼, ਪਿੰਡ ਰਾਮਗੜ੍ਹ ਦੀ ਪੰਚਾਇਤ ਵੱਲੋਂ ਅਰਮਾਨਜੋਤ ਸਿੰਘ, ਉਸ ਦੇ ਪਰਿਵਾਰ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ ਗਈ।
- Download Babushahi App
-
-