ਗੁਰਦਾਸਪੁਰ ਵਿੱਚ ਨੂੰਹ ਅਤੇ ਸਹੁਰੇ ਪਰਿਵਾਰ ਵਿੱਚ ਚਲੇ ਦਾਤਰ
ਸੀਸੀਟੀਵੀ ਵੀਡੀਓ ਵੀ ਹੋਈ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ , 17 ਸਿਤੰਬਰ 2026 :
ਗੁਰਦਾਸਪੁਰ ਦੇ ਸੰਤ ਨਗਰ ਮੁਹੱਲੇ ਵਿੱਚ ਇੱਕ ਪਰਿਵਾਰ ਵਿੱਚ ਆਪਸ ਵਿੱਚ ਦਾਤਰ ਚੱਲਣ ਦੀ ਸੀਸੀਟੀਵੀ ਵੀਡੀਓ ਕਾਫੀ ਵਾਇਰਲ ਹੋ ਰਹੀ । ਮਾਮਲਾ ਨੂੰਹ ਅਤੇ ਸਹੁਰਾ ਪਰਿਵਾਰ ਦੀ ਲੜਾਈ ਦਾ ਹੈ। ਇੱਕ ਪਾਸੇ ਨੂੰਹ ਅਤੇ ਉਸਦੇ ਦੋ ਬੇਟੇ ਵੀਡੀਓ ਵਿੱਚ ਨਜ਼ਰ ਆ ਰਹੇ ਹਨ ਜਦਕਿ ਦੂਜੇ ਪਾਸੇ ਉਸ ਦਾ ਪਤੀ ਅਤੇ ਸਹੁਰੇ ਦੇ ਨਾਲ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ ।ਜਿੱਥੇ ਨੂੰਹ ਦਾ ਦੋਸ਼ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਉਸ ਨਾਲ ਮਾਰ ਕੁਟਾਈ ਕਰਕੇ ਉਸਨੂੰ ਘਰੋਂ ਕੱਢਣਾ ਚਾਹੁੰਦੇ ਹਨ ਉੱਥੇ ਹੀ ਸਹੁਰਾ ਪਰਿਵਾਰ ਜਲਦੀ ਹੀ ਆਪਣਾ ਪੱਖ ਰੱਖਣ ਦੀ ਗੱਲ ਕਹਿ ਰਿਹਾ ਹੈ। ਝਗੜੇ ਵਿੱਚ ਨੂੰਹ ਪਰਮਿੰਦਰ ਕੌਰ ਅਤੇ ਦੂਜੇ ਧਿਰ ਦੇ ਵੱਲੋਂ ਪਤੀ ਬਲਜੀਤ ਸਿੰਘ ਦੇ ਜਖਮੀ ਹੋਣ ਦੀ ਖਬਰ ਹੈ ਜਿਨਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।
ਦੂਜੇ ਪਾਸੇ ਪਤੀ ਬਲਜੀਤ ਸਿੰਘ ਵੀ ਹਸਪਤਾਲ ਵਿੱਚ ਦਾਖਲ ਹੈ ,,ਜੋ ਬੋਲਣ ਦੀ ਹਾਲਤ ਵਿੱਚ ਨਹੀਂ ਹੈ। ਉੱਥੇ ਹੀ ਪਰਵਿੰਦਰ ਕੌਰ ਦੇ ਸਹੁਰੇ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਇਹ ਔਰਤ ਸਾਨੂੰ ਘਰ ਵਿੱਚ ਨਹੀਂ ਰਹਿਣ ਦਿੰਦੀ ਇਸ ਕਰਕੇ ਅਸੀਂ ਮਜਬੂਰ ਬਸ ਕਿਤੇ ਹੋਰ ਰਹਿ ਰਹੇ ਹਾਂ,,, ਅਤੇ ਇਹ ਰੋਜਾਨਾ ਸਾਡੇ ਨਾਲ ਲੜਾਈ ਝਗੜਾ ਕਰਦੀ ਹੈ ਜਿਸ ਕਾਰਨ ਕਰਕੇ ਮਜਬੂਰੀ ਵੱਸ ਅਸੀਂ ਕਿਸੇ ਦੂਸਰੀ ਜਗ੍ਹਾ ਵਿੱਚ ਰਹਿ ਰਹੇ ਹਾਂ ,, ਮੇਰਾ ਬੇਟਾ ਅਤੇ ਮੈਂ ਇਸ ਤੋਂ ਤੰਗ ਹੋ ਕੇ ਵੱਖਰੇ ਰਹਿ ਰਹੇ ਹਾਂ ਪਰ ਇਹ ਫਿਰ ਸਾਨੂੰ ਪਰੇਸ਼ਾਨ ਕਰਦੀ ਹੈ,,, ਅਤੇ ਅੱਜ ਇਹਨਾਂ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਹੈ ਪਰ ਅਸੀਂ ਆਪਣਾ ਸਾਰਾ ਪੱਖ ਫਿਰ ਦੁਬਾਰਾ ਰੱਖਾਂਗੇ
ਉੱਥੇ ਹੀ ਸਿਟੀ ਐਸਐਚੳ ਦਵਿੰਦਰਜੀਤ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਬਿਨਾਂ ਕੈਮਰਿਆਂ ਤੋਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ,,, ਸੀਸੀ ਟੀਵੀ ਫੁਟੇਜ ਦੇ ਆਧਾਰ ਦੇ ਉੱਪਰ ਅਤੇ ਜੋ ਵੀ ਐਮਐਲਆਰ ਰਿਪੋਰਟ ਆਏਗੀ ਉਸਦੇ ਆਧਾਰ ਦੇ ਉੱਪਰ ਬੰਨਦੀ ਕਾਰਵਾਈ ਕੀਤੀ ਜਾਵੇਗੀ ਸ਼ਰੇਆਮ ਗੁੰਡਾਗਰਦੀ ਕਿਸੇ ਨੂੰ ਨਹੀਂ ਕਰਨ ਦੀ ਇਜਾਜ਼ਤ ਕਿਸੇ ਕੀਮਤ ਤੇ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਿੱਤਾ ਜਾਵੇਗਾ।
ਉਹਨਾਂ ਨੇ ਕਿਹਾ ਜੋ ਵੀ ਤੱਥ ਤਾਂ ਇਕ
ਸਾਹਮਣੇ ਆਉਣਗੇ ਉਸ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਚਾਹੇ ਕੋਈ ਵੀ ਦੋਸ਼ੀ ਕਿਉਂ ਨਾ ਹੋਵੇ।
- Download Babushahi App
-
-