ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵੋਟਰਾਂ ਨੂੰ ਮੈਪਿੰਗ ਕਰਵਾਉਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2026 : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜ਼ੇਸ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, 92-ਬਠਿੰਡਾ (ਸ਼ਹਿਰੀ) ਸ. ਬਲਕਰਨ ਸਿੰਘ ਮਾਹਲ ਵੱਲੋਂ ਦੱਸਿਆ ਗਿਆ ਹੈ ਕਿ ਹਲਕੇ ਵਿੱਚ ਵੋਟਰਾਂ ਦੀ ਮੈਪਿੰਗ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਮੈਪਿੰਗ ਦੀ ਪ੍ਰਤੀਸ਼ਤ ਦਰ ਨੂੰ ਵਧਾਉਣ ਲਈ ਸੈਕਟਰ ਅਫਸਰਾਂ, ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਨੂੰ ਸਾਂਝੇ ਤੌਰ ‘ਤੇ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਐਸ.ਆਈ.ਆਰ ਕੈਂਪ ਦੌਰਾਨ 7 ਮਾਰਚ ਦਿਨ ਸਨਿੱਚਰਵਾਰ ਨੂੰ ਸ੍ਰੀ ਪੰਕਜ ਕੁਮਾਰ ਸ਼ਰਮਾ ਮੋਬਾਇਲ ਨੰਬਰ 95014-63300 ਵੱਲੋਂ ਬੂਥ ਨੰਬਰ 86 ਤੋਂ 95 ਤੱਕ ਅਤੇ ਮਨਦੀਪ ਸਿੰਘ ਮੋਬਾਇਲ ਨੰਬਰ 85679-66150 ਵੱਲੋਂ ਬੂਥ ਨੰਬਰ 209,210,211,212,215,218,219,220,221 ਅਤੇ 222 ਦੇ ਵੋਟਰਾਂ ਦੀ ਮੈਪਿੰਗ ਕਰਵਾਈ ਜਾਵੇਗਇਸੇ ਤਰ੍ਹਾਂ 9 ਮਾਰਚ ਦਿਨ ਸੋਮਵਾਰ ਨੂੰ ਸ਼੍ਰੀ ਸੁਖਪਾਲ ਸਿੰਘ ਮੋਬਾਈਲ 97802-00990 ਵੱਲੋਂ ਬੂਥ ਨੰਬਰ 98 ਤੋਂ 105, 107 ਅਤੇ 108 ਸ੍ਰੀ ਮਨੋਜ ਸ਼ਰਮਾ ਮੋਬਾਇਲ ਨੰਬਰ 82956-10001 ਵੱਲੋਂ ਬੂਥ ਨੰਬਰ 202,203,208,213,214,216,217,223 ਅਤੇ 228 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ।
10 ਮਾਰਚ ਦਿਨ ਮੰਗਲਵਾਰ ਨੂੰ ਡਾ. ਜਗਸੀਰ ਸਿੰਘ ਮੋਬਾਈਲ ਨੰਬਰ 98152-06474 ਵੱਲੋਂ ਬੂਥ ਨੰਬਰ 96,97,106,109,110,111,157,158,159 ਅਤੇ 165 ਤੱਕ ਅਤੇ ਸ੍ਰੀ ਗੁਰਪ੍ਰੀਤ ਸਿੰਘ ਮੋਬਾਇਲ ਨੰਬਰ 98880-83650 ਵੱਲੋਂ ਬੂਥ ਨੰਬਰ 193,197,199,200,229,230,231 ਅਤੇ 232 ਅਤੇ ਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇਗੀ।
11 ਮਾਰਚ ਦਿਨ ਬੁੱਧਵਾਰ ਨੂੰ ਡਾ. ਸੁਨੀਲ ਕੁਮਾਰ ਮੋਬਾਈਲ ਨੰਬਰ 96467-28001 ਵੱਲੋਂ ਬੂਥ ਨੰਬਰ 112 ਤੋਂ 117 ਅਤੇ 148, 149, 150 ਤੱਕ ਅਤੇ ਸ੍ਰੀ ਜਗਦੀਪ ਸਿੰਘ ਮੋਬਾਇਲ ਨੰਬਰ 70095-52288 ਵੱਲੋਂ ਬੂਥ ਨੰਬਰ 233 ਤੋਂ ਲੈਕੇ 240 ਤੱਕ ਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇਗੀ।
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਸਬੰਧਤ ਬੂਥਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਤਾਰੀਖਾਂ ਨੂੰ ਕੈਂਪ ਵਿੱਚ ਪਹੁੰਚ ਕੇ ਆਪਣੀ ਮੈਪਿੰਗ ਜ਼ਰੂਰ ਕਰਵਾਕੇ ਲੋਕਤੰਤਰਕ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਓਣ।
Click to Follow Babushahi Facebook page →