ਬਠਿੰਡਾ ਪੁਲਿਸ ਵੱਲੋਂ ਨਜਾਇਜ ਪਿਸਤੌਲਾਂ ਦੀ ਢੇਰੀ ਸਮੇਤ ਸਰਪੰਚ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ , 27 ਫਰਵਰੀ 2026: ਬਠਿੰਡਾ ਪੁਲਿਸ ਨੇ ਅੱਜ ਇੱਕ ਅਸਲਾ ਤਸਕਰ ਨੌਜਾਨ ਨੂੰ ਗ੍ਰਿਫਤਾਰ ਕਰਕੇ ਨੌ ਪਿਸਤੌਲ ਅਤੇ 2 ਖਾਲੀ ਮੈਗਜ਼ੀਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਬਠਿੰਡਾ ਪੁਲਿਸ ਵੱਲੋਂ ਨਜਾਇਜ ਪਿਸਤੌਲਾਂ ਦੀ ਢੇਰੀ ਸਮੇਤ ਸਰਪੰਚ ਗ੍ਰਿਫਤਾਰ ਸਿੰਘ ਉਰਫ ਸਰਪੰਚ ਪੁੱਤਰ ਹਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਰਾਜਗੜ੍ਹ ਕੁੱਬੇ ਤਹਿਸੀਲ, ਮੌੜ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਉਹ ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਚਾਰ ਕਰਦਾ ਸੀ। ਇਸ ਦੌਰਾਨ, ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਵਟਸਐਪ ਕਾਲ ਆਈ ਜਿਸ ਵਿੱਚ ਉਸਨੂੰ ਹਥਿਆਰ ਪਹੁੰਚਾਉਣ ਲਈ 50 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।
ਡੀਐਸਪੀ ਸਿਟੀ 2 ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ । ਸੂਚਨਾ ਦੇਣ ਵਾਲੇ ਨੇ ਜਾਣਕਾਰੀ ਦਿੱਤੀ ਕਿ ਕੈਂਟ ਰੋਡ ਰਿੰਗ ਰੋਡ ਤੇ ਇੱਕ ਨੌਜਵਾਨ ਜਾ ਰਿਹਾ ਹੈ ਜਿਸ ਕੋਲ ਨਜਾਇਜ ਅਸਲਾ ਹੋਣ ਦਾ ਸ਼ੱਕ ਹੈ। ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਉਸ ਦੇ ਪਿੱਠੂ ਬੈਗ ਚੋਂ 9 ਪਿਸਤੌਲ ਬਰਾਮਦ ਹੋਏ ਹਨ। ਡੀਐਸਪੀ ਨੇ ਦੱਸਿਆ ਕਿ ਇਹ ਪਿਸਤੌਲ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਨੂੰ ਸੌਂਪਣੇ ਸਨ ਜਿਸ ਸਬੰਧੀ ਉਸ ਨੂੰ ਅਜੇ ਤੱਕ ਹਦਾਇਤਾਂ ਪ੍ਰਾਪਤ ਨਹੀਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜਮ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਡੂੰਘਾਈ ਨਾਲ ਪੜਤਾਲ ਕਰੇਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
Click to Follow Babushahi Facebook page →