ਵਿਧਾਇਕਾ ਮਾਣੂੰਕੇ ਨੇ ਹੈਲਥ ਵੈਲਨੈਂਸ ਸੈਂਟਰਾਂ ਤੇ ਪੰਚਾਇਤ ਘਰਾਂ ਦੇ ਰੱਖੇ ਨੀਂਹ ਪੱਥਰ
ਪੰਚਾਇਤ ਘਰਾਂ 'ਚ ਹਾਲ, ਸਰਪੰਚ ਦਾ ਦਫਤਰ ਅਟੈਚ ਬਾਥਰੂਮ, ਸੇਵਾ ਕੇਂਦਰ ਆਦਿ ਬਣਾਏ ਜਾਣਗੇ-ਬੀਬੀ ਮਾਣੂੰਕੇ
ਜਗਰਾਉਂ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਨਵੇਂ ਵਿਭਾਗ ਕਾਰਜਾਂ ਦੇ ਨੀਂਹ ਪੱਥਰ ਰੱਖਕੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ ਪਿੰਡ ਡਾਂਗੀਆਂ ਵਿਖੇ 35 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਂਸ ਸੈਂਟਰ, ਪਿੰਡ ਮੱਲ੍ਹਾ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਵੈਲਨੈਂਸ ਸੈਂਟਰ, ਪਿੰਡ ਚਕਰ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਵੈਲਨੈਂਸ ਸੈਂਟਰ ਅਤੇ ਪਿੰਡ ਕਮਾਲਪੁਰਾ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਵੈਲਨੈਂਸ ਸੈਂਟਰ ਬਣਾਏ ਜਾਣਗੇ। ਇਸੇ ਤਰਾਂ ਹੀ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਅਤੇ ਪਿੰਡ ਲੱਖਾ ਵਿਖੇ ਵੀ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਤਿਆਰ ਕੀਤੇ ਜਾਣਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਜਿੱਥੇ ਹੈਲਥ ਵੈਲਨੈਂਸ ਸੈਂਟਰਾਂ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਉਥੇ ਹੀ ਪਿੰਡਾਂ ਵਿੱਚ ਨਵੇਂ ਬਣਨ ਵਾਲੇ ਪੰਚਾਇਤ ਘਰਾਂ ਵਿੱਚ ਲੋਕਾਂ ਦੇ ਬੈਠਣ ਲਈ 30×20 ਦਾ ਸ਼ਾਨਦਾਰ ਹਾਲ ਬਣਾਇਆ ਜਾਵੇਗਾ, ਪਿੰਡ ਦੇ ਸਰਪੰਚ ਦੇ ਬੈਠਣ ਲਈ ਦਫਤਰ ਦਾ ਕਮਰਾ, ਸੇਵਾ ਕੇਂਦਰ ਅਤੇ ਅਟੈਚ ਬਾਥਰੂਮ ਆਦਿ ਬਣਾਏ ਜਾਣਗੇ। ਉਹਨਾਂ ਕਿਹਾ ਕਿ ਜਗਰਾਉਂ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ, ਜਿਨਾਂ ਵਿੱਚ ਅਬੋਹਰ ਬਰਾਂਚ ਅਖਾੜਾ ਨਹਿਰ ਉਪਰ ਨਵੇਂ ਬਣ ਰਹੇ ਪੁੱਲ ਦਾ ਕੰਮ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ, ਪਿੰਡਾਂ ਵਿੱਚ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਲਈ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ, ਮਲਕ ਤੋਂ ਬੋਦਲਵਾਲਾ ਵਿਚਕਾਰ ਡਰੇਨ ਉਪਰ ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁੱਲ ਤਿਆਰ ਕਰਵਾਕੇ ਚਾਲੂ ਕੀਤਾ ਜਾ ਚੁੱਕਾ ਹੈ, ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਸੰਭਾਲਣ ਲਈ ਨਵੇਂ ਫੜ ਅਤੇ ਨਵੇਂ ਸ਼ੈਡ ਤਿਆਰ ਕਰਵਾ ਦਿੱਤੇ ਗਏ ਹਨ, ਪਿੰਡ ਗਿੱਦੜਵਿੰਡੀ ਵਿਖੇ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 66 ਕੇਵੀ ਗਰਿੱਡ ਬਣ ਰਿਹਾ ਹੈ, ਪਿੰਡ ਬੁਜਰਗ, ਪਿੰਡ ਭੰਮੀਪੁਰਾ ਕਲਾਂ ਵਿਖੇ ਨਵੇਂ 66 ਕੇਵੀ ਗਰਿੱਡ ਮੰਨਜੂਰ ਹੋ ਚੁੱਕੇ ਹਨ ਅਤੇ ਇਹਨਾਂ ਗਰਿੱਡਾਂ ਲਈ ਲਗਭਗ 14 ਕਰੋੜ ਰੁਪਏ ਮੰਨਜੂਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪਿੰਡ ਕਾਉਂਕੇ ਕਲਾਂ ਵਿਖੇ ਵੀ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਜਾ ਚੁੱਕੀ ਹੈ। ਇਸ ਮੌਕੇ ਉਹਨਾਂ ਦੇ ਨਾਲ ਐਸ.ਡੀ.ਓ.ਪੰਚਾਇਤੀ ਰਾਜ ਜਗਰਾਉਂ ਮੈਡਮ ਪ੍ਰਭਜੋਤ ਕੌਰ, ਨਿਤਿਸ਼ ਮਲਹੋਤਰਾ ਜੇਈ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਾਬਕਾ ਸਰਪੰਚ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ ਪੰਚ, ਕੈਪਟਨ ਜਗਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਕ੍ਰਿਸ਼ਨ ਸਿੰਘ ਪੰਚ, ਸ਼ਰਨਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਕਰਮਜੀਤ ਕੌਰ ਪੰਚ, ਰਾਜੂ ਵਰਕਸ਼ਾਪ, ਨੰਬਰਦਾਰ ਜਗਰੂਪ ਸਿੰਘ, ਸੁਖਦੇਵ ਸਿੰਘ, ਲਛਮਣ ਸਿੰਘ, ਗੁਰਚਰਨ ਸਿੰਘ, ਕਮਲ ਸਿੰਘ, ਮਨਦੀਪ ਸਿੰਘ ਗੁੱਗ ਸਰਪੰਚ ਕਮਾਲਪੁਰਾ, ਕਰਨੈਲ ਸਿੰਘ ਪੰਚ, ਪ੍ਰਗਟ ਸਿੰਘ ਪੰਚ, ਗੁਰਮੁੱਖ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਨਿਰਭੈ ਸਿੰਘ ਬਲਾਕ ਪ੍ਰਧਾਨ, ਗੋਪਾਲ ਸਿੰਘ, ਸੀਪਾ ਬਾਸੀ, ਸ਼ਮਸ਼ੇਰ ਸਿੰਘ ਹੰਸਰਾ, ਬਲਵਿੰਦਰ ਸਿੰਘ ਪ੍ਰਧਾਨ, ਗੋਪੀ ਹੰਸਰਾ, ਗੁਰਬਖਸ਼ ਸਿੰਘ ਸਰਪੰਚ, ਦਲਜੀਤ ਸਿੰਘ, ਤੇਜਪਾਲ ਸਿੰਘ, ਮਾਸਟਰ ਵੀਰ ਸਿੰਘ, ਗੁਰਜੰਟ ਸਿੰਘ, ਜੋਰਾ ਸਿੰਘ, ਕਲਤਾਰ ਸਿੰਘ, ਦਲਜੀਤ ਸਿੰਘ ਖਾਲਸਾ, ਮੁਖਤਿਆਰ ਸਿੰਘ, ਮਨਜੀਤ ਸਿੰਘ ਪੰਚ, ਪ੍ਰਭਜੀਤ ਸਿੰਘ, ਸਰਪੰਚ ਸੋਹਣ ਸਿੰਘ ਚਕਰ, ਦੀਪ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਰਜਿੰਦਰ ਸਿੰਘ ਪੰਚ, ਸਰਪੰਚ ਜਵਾਹਰ ਸਿੰਘ, ਨੰਬਰਦਾਰ ਚਮਕੌਰ ਸਿੰਘ, ਗੁਰਦੇਵ ਸਿੰਘ ਜੈਦ, ਗੁਰਦੀਪ ਸਿੰਘ ਭੁੱਲਰ, ਬੇਅੰਤ ਸਿੰਘ ਪ੍ਰਧਾਨ, ਨੰਬਰਦਾਰ ਸ਼ਿੰਦਰ ਸਿੰਘ, ਸਵਰਨਜੀਤ ਸਿੰਘ, ਸਰਪੰਚ ਹਰਜੀਤ ਸਿੰਘ, ਜਰਨੈਲ ਸਿੰਘ ਬਰਾੜ ਲੱਖਾ, ਗੁਰਪ੍ਰੀਤ ਸਿੰਘ, ਸੋਨੀ ਲੱਖਾ, ਪ੍ਰਧਾਨ ਪੂਰਨ ਸਿੰਘ ਸਿੱਧੂ, ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਗੁਰਚਰਨ ਸਿੰਘ ਪੰਚ, ਨਛੱਤਰ ਸਿੰਘ ਪੰਚ, ਬਿੱਕਰ ਸਿੰਘ ਪੰਚ, ਜਗਤਾਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਮਨਜੀਤ ਕੌਰ ਪੰਚ ਆਦਿ ਵੀ ਹਾਜ਼ਰ ਸਨ।