BSF ਜਵਾਨ ਦੀ ਡਿਊਟੀ ਦੌਰਾਣ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਸਰਕਾਰੀ ਸਹਾਇਤਾ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ : ਬੀ ਐਸ ਐਫ ਦੇ ਜਵਾਨ ਜਤਿੰਦਰ ਸਿੰਘ ਦੀ ਡਿਊਟੀ ਦੌਰਾਣ ਲੱਖਨੋਰ ਕੈਂਪ ਸੈਕਟਰ 91 ਐਸ ਏ ਐਸ ਨਗਰ ਮੋਹਾਲੀ ਵਿਖੇ ਮੌਤ ਹੋਣ ਦੀ ਖਬਰ ਹੈ ।ਜਤਿੰਦਰ ਸਿੰਘ ਪਿੰਡ ਪਾਰੋਵਾਲ ਦੇ ਰਹਿਣ ਵਾਲਾ ਸੀ। ਦੇਰ ਸ਼ਾਮ ਜਤਿੰਦਰ ਸਿੰਘ ਦੀ ਮਿ੍ਰਤਕ ਦੇਹ ਉਨਾਂ ਦੇ ਜੱਦੀ ਪਿੰਡ ਪਾਰੋਵਾਲ ਪਹੁੰਚੀ ਗਈ ਜਿੱਥੇ ਬੀ ਐਸ ਐਫ ਦੇ ਜਵਾਨਾਂ ਵੱਲੋਂ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੋਕੇ ਵੱਡੀ ਗਿੱਣਤੀ’ਚ ਬੀ ਐਸ ਐਫ ਦੇ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਨਿਕ ਅਧਿਕਾਰੀ ਰਿਸ਼ਤੇਦਾਰ ਅਤੇ ਸਕੇ ਸਬੰਧੀ ਮੌਜੂਦ ਸਨ ਅਤੇ ਹਰ ਅੱਖ ਨਮ ਦਿਖਾਈ ਦੇ ਰਹੀ ਸੀ। ਜਤਿੰਦਰ ਸਿੰਘ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ ਅਤੇ ਬੇਟੀ ਤੇ ਬੇਟਾ ਛੱਡ ਗਿਆ ਹੈ।
ਇਸ ਸਬੰਧੀ ਸ਼ੋਕ’ਚ ਡੁੱਬੇ ਪਰਿਵਾਰਕ ਮੈਂਬਰਾਂ ਜਿੰਨਾਂ’ਚ ਪਤਨੀ ਸੁਖਬੀਰ ਕੌਰ, ਪਿਤਾ ਮੰਗਲ ਸਿੰਘ ਅਤੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਜੋ ਕਿ ਲੱਖਨੋਰ ਕੈਂਪ ਸੈਕਟਰ 91 ਐਸ ਏ ਐਸ ਮੋਹਾਲੀ ਵਿਖੇ ਤਾਇਨਾਤ ਸੀ ਜਿਸ ਦੀ ਡਿਊਟੀ ਦੌਰਾਣ ਮੌਤ ਹੋ ਗਈ ਹੈ। ਉਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਦੀ ਹਰ ਤਰਾਂ ਦੀ ਸਹਾਇਤਾ ਦਿੱਤੀ ਜਾਵੇ।