ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਮਰੀਜਾਂ ਲਈ 4 ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ ,6 ਨਵੰਬਰ 2025: ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਜੈਦੀਪ ਇੰਸਾਂ ਪੁੱਤਰ ਦਿਆਲ ਸਿੰਘ ਇੰਸਾਂ, ਏਰੀਆ ਆਈਟੀਆਈ ਦੇ ਸੇਵਾਦਾਰ ਸੁਖਵਿੰਦਰ ਇੰਸਾਂ ਪੁੱਤਰ ਭੋਲਾ ਸਿੰਘ ਇੰਸਾਂ ਅਤੇ ਏਰੀਆ ਪਰਸ ਰਾਮ ਨਗਰ-ਬੀ ਦੇ ਸੇਵਾਦਾਰ ਭੁਪਿੰਦਰ ਸਿੰਘ ਇੰਸਾਂ ਪੁੱਤਰ ਨਛੱਤਰ ਸਿੰਘ ਇੰਸਾਂ ਨੇ ਇੱਕ ਮਰੀਜ਼ ਵਾਸੀ ਪਿੰਡ ਫੂਸ ਮੰਡੀ, ਜ਼ਿਲਾ ਬਠਿੰਡਾ ਜੋ ਕਿ ਪਾਰਕ ਹਸਤਪਾਲ ਵਿਖੇ ਜੇਰੇ ਇਲਾਜ ਹੈ ਅਤੇ ਏਰੀਆ ਮਾਡਲ ਟਾਊਨ ਦੇ ਸੇਵਾਦਾਰ ਜਗਜੀਤ (ਕਾਲਾ) ਵਾਲੀਆ ਇੰਸਾਂ ਨੇ ਇੱਕ ਮਰੀਜ਼ ਵਾਸੀ ਪਿੰਡ ਚੁਗਾ ਜ਼ਿਲਾ ਫਿਰਜੋਪੁਰ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਲਈ ਖ਼ੂਨ ਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਜੈਦੀਪ ਇੰਸਾਂ ਨੇ ਅੱਜ ਪਹਿਲੀ ਵਾਰ ਖ਼ੂਨ ਦਿੱਤਾ ਅਤੇ ਭਵਿੱਖ ’ਚ ਖੂਨਦਾਨ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ।