ਅਰੁਣਾਚਲ ਪ੍ਰਦੇਸ ਵਿੱਚ ਡਿਊਟੀ ਸ਼ਹੀਦ ਹੋਏ ITBP ਦੇ ਜਵਾਨ ਦਾ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
 
ਰਿਪੋਰਟਰ ਰੋਹਿਤ ਗੁਪਤਾ 
ਗੁਰਦਾਸਪੁਰ 
 
 ਬੀਤੀ 28 ਅਕਤੂਬਰ ਨੂੰ ਪਿੰਡ ਖੋਦੇ ਬੇਟ ਦੇ ਜਵਾਨ ਭੁਪਿੰਦਰ ਸਿੰਘ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੰਡੀਅਨ ਤਿਬਤੀਅਨ ਬਾਰਡਰ ਪੁਲਿਸ  ਫੋਰਸ ਵਿੱਚ ਬਤੌਰ ਏਐਸਆਈ ਵਜੋਂ ਆਪਣੀ ਡਿਊਟੀ ਨਿਭਾ ਰਿਹਾ ਸੀ। ਬੀਤੇ ਦਿਨੀ ਸਵੇਰ ਦੀ ਪਰੇਡ ਦੌਰਾਨ ਜਦ ਉਹ ਪੀਟੀ ਕਰ ਰਹੇ ਸਨ ਤਾਂ ਉਹਨਾਂ ਨੂੰ ਚੱਕਰ ਆਉਣ ਕਾਰਨ ਬੇਹੋਸ਼ ਹੋ ਕੇ ਧਰਤੀ ਉੱਤੇ ਡਿੱਗ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਜਾਂਚ ਦੌਰਾਨ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਉਹਨਾਂ ਦੀ ਅੱਜ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਖੋਦੇ ਬੇਟ ਪਹੁੰਚੀ ਜਿੱਥੇ ਕਿ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ।ਇੰਡੀਅਨ ਤਿੱਬਤ ਬਾਰਡਰ ਪੁਲਿਸ ਤੇ ਜਵਾਨਾਂ ਵੱਲੋਂ ਸ਼ਹੀਦ ਏਐਸਆਈ ਭੁਪਿੰਦਰ ਸਿੰਘ ਨੂੰ ਪੂਰੇ ਮਾਨ ਸਨਮਾਨ ਨਾਲ ਫੁੱਲਾਂ ਵਾਲੀ ਸ਼ਿੰਗਾਰੀ ਗੱਡੀ ਵਿੱਚ ਲਿਆਂਦਾ ਗਿਆ।
ਇਸ ਮੌਕੇ ਇੰਡੀਅਨ ਤਿੱਬਤ ਬਾਰਡਰ ਪੁਲਿਸ SI ਬਲਵਿੰਦਰ ਸਿੰਘ ਦੇ ਜਵਾਨਾਂ ਅਤੇ ਐਸਐਚਓ ਅਸ਼ੋਕ ਕੁਮਾਰ ਵੱਲੋਂ ਸ਼ਹੀਦ ਭੁਪਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਹੀਦ ਭੁਪਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀ ਉਨਾਂ ਦੇ ਵਿਦੇਸ਼ ਤੋਂ ਆਏ ਪੁੱਤਰ ਵੱਲੋਂ ਦਿੱਤੀ ਗਈ। ਸ਼ਹੀਦ ਭੁਪਿੰਦਰ ਸਿੰਘ ਦੇ  ਭਰਾ ਗੁਰਭੇਜ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।