ਪਟਿਆਲਾ ਦੇ ਵਾਰਡ ਨੰਬਰ 23 ਵਿੱਚ ਪ੍ਰਭਾਤ ਫੇਰੀਆਂ ਹੋਈਆਂ ਆਰੰਭ
ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ, ਗਲੀ ਨੰਬਰ 2, ਵਾਰਡ ਨੰਬਰ 23, ਵਿਖੇ ਪ੍ਰਭਾਤ ਫੇਰੀਆਂ ਅਰੰਭ ਹੋਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਬਲਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ 25 ਅਕਤੂਬਰ ਤੋਂ ਲੈ ਕੇ 05 ਨਵੰਬਰ ਤੱਕ ਪ੍ਰਭਾਤ ਫੇਰੀਆਂ ਵਾਰਡ ਨੰਬਰ 23 ਦੇ ਵੱਖ—ਵੱਖ ਘਰਾਂ ਵਿੱਚ ਸ਼ਬਦ ਗੁਰਬਾਣੀ ਦਾ ਕੀਰਤਨ ਕਰਕੇ ਸਿੱਖੀ ਦਾ ਧਰਮ ਪ੍ਰਚਾਰ ਕਰਕੇ ਨੌਜਵਾਨ ਪੀੜੀ ਨੂੰ ਗੁਰਸਿੱਖੀ ਵੱਲ ਜ਼ੋੜਨ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਰਬਜੋਤ ਸਿੰਘ ਅਤੇ ਜਸਬੀਰ ਸਿੰਘ ਨੇ ਕਿਹਾ ਕਿ 5 ਨਵੰਬਰ ਨੂੰ ਪ੍ਰਭਾਤ ਫੇਰੀਆਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸਮੂੰਹ ਸੰਗਤਾਂ ਪ੍ਰਭਾਤਫੇਰੀਆਂ ਦੇ ਰੂਪ ਵਿੱਚ ਇਕੱਤਰ ਹੋਣਗੀਆਂ ਅਤੇ ਫਿਰ ਪਟਿਆਲਾ ਸ਼ਹਿਰ ਦੇ ਵੱਖ—ਵੱਖ ਗੁਰਦੁਆਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਹੋਣਗੇ। ਅੱਜ ਦੀ ਪ੍ਰਭਾਤ ਫੇਰੀ ਗੁਰੂ ਨਾਨਕ ਨਗਰ ਗਲੀ ਨੰਬਰ 7 ਵਿਖੇ ਬੀ.ਐਸ. ਨਾਰੰਗ ਦੇ ਗ੍ਰਹਿ ਵਿਖੇ ਸਮੂੰਹ ਸਾਧ ਸੰਗਤ ਨੂੰ ਦੁੱਧ ਅਤੇ ਲੱਡੂਆਂ ਦਾ ਲੰਗਰ ਵਰਤਾਇਆ ਗਿਆ।