ਪਲਸ ਪੋਲਿਓ ਮੁਹਿੰਮ 12 ਅਕਤੂਬਰ ਨੂੰ- ਡਾ.ਭਾਵਨਾ ਸ਼ਰਮ
ਰੋਹਿਤ ਗੁਪਤਾ
ਗੁਰਦਾਸਪੁਰ 18 ਸਤੰਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ
ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੇਨਿੰਗ ਹਾਲ ਗੁਰਦਾਸਪੁਰ ਵਿਖੇ ਰੁਟੀਨ ਇੰਮੁਨਈਜੇਸ਼ਨ, ਐਸ. ਐਨ. ਆਈ. ਈ. ਡੀ, ਸਪੈਸ਼ਲ ਇੰਮੁਨਾਈਜੇਸ਼ਨ ਵੀਕ ਸੰਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀ ਆਈ ਓ ਡਾਕਟਰ ਭਾਵਨਾ ਸ਼ਰਮਾ ਜੀ ਅਤੇ ਡਾਕਟਰ ਇਸ਼ੀਤਾ ਐਸ. ਐਮ.ਓ (ਡਬਲਉ ਐਚ ਓ) ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ 12 ਅਕਤੂਬਰ ਨੂੰ, ਸੁਰੂ ਹੋਵੇਗੀ। ਮੁਹਿੰਮ ਦੌਰਾਨ ਪਹਿਲੇ ਦਿਨ ਬੂਥ ਅਤੇ ਬਾਕੀ ਦਿਨ ਘਰ ਘਰ ਜਾ ਕੇ 5ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ
ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ।ਟੀਕਾਰਰਨ, ਬੱਚਿਆਂ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਜਨਮ ਤੋ ਲੈ ਕੇ 9ਮਹੀਨੇ ਤਕ ਪੂਰਨ ਜਦਕਿ 2ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ।ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਨਾਂ ਕਿਹਾ ਕਿ ਬਚਿਆਂ ਦੀ ਮੌਤ ਦਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਐਮਸੀਪੀ ਕਾਰਡ ਨੂੰ ਧਿਆਨ ਨਾਲ ਪੜਣ ਅਤੇ ਕਾਰਡ ਤੇ ਦਿਤੀਆਂ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ
ਆਰਬੀਐਸਕੇ ਅਧੀਨ ਜਨਮ ਸਮੇਂ ਵਿਕਾਰਾਂ ਵਾਲੇ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ।
ਡਾ. ਵਿਕਾਸ ਮਿਨਹਾਸ ਨੇ ਕਿਹਾ ਕਿ ਜਨਨੀ ਸ਼ਿਸ਼ੂ ਸੁਰੱਖਿਆ ਕਾਰਇਆਕ੍ਰਮ ਅਤੇ ਰਾਸ਼ਟਰੀ ਬਾਲ ਸੁਰੱਖਿਆ ਕਾਰਇਆਕ੍ਰਮ ਤਹਿਤ ਬੱਚਿਆਂ ਦੇ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ।