← ਪਿਛੇ ਪਰਤੋ
ਜੱਗੀ ਜਾਗੋਵਾਲ ਤੇ ਸੰਦੀਪ ਰੋੜੀਪਿੰਡਾ ਨਾਲ ਜੁੜੇ ਨੌਜਵਾਨਾਂ ਦੀ ਟੀਮ NRI ਵੀਰਾਂ ਦੇ ਸਹਿਯੋਗ ਨਾਲ ਪਹਿਲੇ ਦਿਨ ਤੋਂ ਲੱਗੀ ਸੇਵਾ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ 17 ਸਤੰਬਰ 2025- ਜਿਲਾ ਗੁਰਦਾਸਪੁਰ ਦੇ ਹੜ ਪੀੜਿਤ ਇਲਾਕਿਆਂ ਵਿੱਚ ਲਗਾਤਾਰ ਰਾਹਤ ਕਾਰਜ ਚੱਲ ਰਹੇ ਹਨ। ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਸਿਹਤ ਸਹੂਲਤਾਂ ,ਰਾਹਤ ਸਮਗਰੀ ਅਤੇ ਚਾਰਾ ਚੋਕਰ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾ ਰਹੇ ਹਨ ਉੱਥੇ ਹੀ ਸਮਾਜਸੇਵੀ ਜਥੇਬੰਦੀਆਂ ਵੀ ਵੱਡੇ ਪੱਧਰ ਤੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਹੀ ਨੌਜਵਾਨ ਵੀ ਪਿੱਛੇ ਨਹੀਂ ਹਨ। ਵੱਡੀ ਗੱਲ ਇਹ ਹੈ ਕਿ ਨੌਜਵਾਨ ਪ੍ਰਚਾਰ ਤੋਂ ਦੂਰ ਹੋ ਕੇ ਦਿਲੋਂ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਨੌਜਵਾਨਾਂ ਦੀ ਟੀਮ ਜੱਗੀ ਜਾਗੋਵਾਲ ਅਤੇ ਸੰਦੀਪ ਰੋੜੀਪਿੰਡਾ ਦੀ ਅਗਵਾਈ ਵਿੱਚ 24 ਤਰੀਕ ਤੋਂ ਹੀ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਵੱਖ-ਵੱਖ ਜਰੂਰਤ ਦਾ ਸਮਾਨ ਪਹੁੰਚਾ ਰਹੀ ਹੈ। ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹਨਾਂ ਨੌਜਵਾਨਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਕੀਤੇ ਜਾ ਰਹੇ ਰਾਹਤ ਕਾਰਜ ਨਿਰੰਤਰ ਜਾਰੀ ਹਨ।
Total Responses : 4