ਟਵਿੰਕਲ ਨੇ ਗੋਲਕ ਤੋੜ ਕੇ 4640 ਰੁਪਏ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਡੀਸੀ ਨੂੰ ਭੇਂਟ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ2025 : ਡੀ.ਸੀ. ਸ਼੍ਰੀ ਰਾਜੇਸ਼ ਧੀਮਾਨ ਨੂੰ ਪੰਜਾਬ ਵਿੱਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮਦਦ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਲਈ ਸਥਾਨਕ ਭਾਰਤੀ ਮਾਡਲ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਟਵਿੱਕਲ ਨੇ ਆਪਣਾ ਗੋਲਕ ਤੋੜ ਕੇ 4640 ਰੁਪਏ ਦਾਨ ਕੀਤੇ।
ਇਸ ਦੌਰਾਨ ਡੀ.ਸੀ. ਨੇ ਟਵਿੱਕਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਜਿਥੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਉਥੇ ਹੀ ਜ਼ਿੰਦਗੀ ਵਿੱਚ ਸਖਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ।