← ਪਿਛੇ ਪਰਤੋ
ਤਲਵੰਡੀ ਆਕਲੀਆ ਸੰਘਰਸ਼ ਕਮੇਟੀ ਵੱਲੋਂ ਪ੍ਰਦੂਸ਼ਣ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਅਸ਼ੋਕ ਵਰਮਾ ਬਠਿੰਡਾ,16 ਸਤੰਬਰ 2025:ਤਲਵੰਡੀ ਆਕਲੀਆ ਸੰਘਰਸ਼ ਕਮੇਟੀ ਨੇ ਅੱਜ ਟਰੱਕਾਂ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਖਿਲਾਫ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਅਤੇ ਬਣਾਂਵਾਲਾ ਬਸ ਸਟੈਂਡ ਤੋਂ ਤਲਵੰਡੀ ਅਕਲੀਆ ਬੱਸ ਅੱਡੇ ਤੱਕ ਫੈਲਦੀ ਟਰੱਕਾਂ ਦੀ ਧੂੜ ਖਤਮ ਕਰਵਾਉਣ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਸੜਕ ਤੇ ਖੜ੍ਹੇ ਕੀਤੇ ਜਾਂਦੇ ਟਰੱਕਾਂ ਕਾਰਨ ਰੋਜਾਨਾਂ ਹਾਦਸੇ ਵਾਪਰ ਰਹੇ ਹਨ ਜੋ ਕਿੰ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਜੇਕਰ ਪਲਾਂਟ ਵਲੋਂ ਕੀਤਾ ਜਾਂਦਾ ਹੈ ਹਰ ਪ੍ਰਕਾਰ ਪ੍ਰਦੂਸ਼ਣ ਨਹੀਂ ਰੋਕਿਆ ਜਾਂਦਾ ਤਾਂ ਗ੍ਰੀਨ ਟ੍ਰਿਬਿਊਨਲ ਚ ਜਾਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਮਸਲਾ ਬਹੁਤ ਵਾਰ ਉਠਾਇਆ ਜਾਂਦਾ ਰਿਹਾ ਹੈ ਪਰ ਪਾਵਰ ਪਲਾਂਟ ਬਣਾਵਾਲਾ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਿੰਡ ਤਲਵੰਡੀ ਅਕਲੀਆ ਦੇ ਕਿਸਾਨਾਂ ਨੇ ਦੱਸਿਆ ਜੋਕਿ ਨਹਿਰੀ ਖਾਲ ਖੇਤਾਂ ਦੀ ਸਿੰਚਾਈ ਲਈ ਪਲਾਂਟ ਦੀ ਨਿੱਜੀ ਰੇਲਵੇ ਲਾਈਨ ਹੇਠੋਂ ਲੰਘਦੇ ਹਨ ਉਨ੍ਹਾਂ ਦੇ ਪਾਇਪ ਵੀ ਬੰਦ ਰੰਹਿਦੇ ਹਨ ਕਿਉਂਕਿ ਉਨ੍ਹਾਂ ਦੀ ਕੋਈ ਸਫਾਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਕੋਠਿਆ ਤੇ ਥਰਮਲ ਦੀ ਸੁਆਹ ਉਡਣ ਕਾਰਨ ਕਾਲੇ ਰੰਗ ਦੀ ਪਰਤ ਜੰਮੀ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਟਿੱਪਰਾਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇਅ ਚ ਖੱਡੇ ਬਣਾ ਦਿੱਤੇ ਹਨ ਜੋ ਪਿੰਡ ਰਮਦਿਤੇਵਾਲਾ ਕੋਲ ਪ੍ਰਤੱਖ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਕੈਂਸਰ ,ਸਾਹ, ਅੱਖਾਂ ’ਚ ਜਲਣ ,ਪੀਲੀਆ ਅਤੇ ਚਮੜੀ ਰੋਗ ਫੈਲਣ ਲੱਗੇ ਹਨ। ਉਨ੍ਹਾਂ ਕੌਮੀ ਗਰੀਨ ਟ੍ਰਿਬਿਊਨਲ ਕੋਲ ਜਾਣ ਦੀ ਨੌਬਤ ਆਉਣ ਤੋਂ ਪਹਿਲਾਂ ਹਰ ਪ੍ਰਕਾਰ ਦਾ ਪ੍ਰਦੂਸ਼ਣ ਖਤਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਪ੍ਰਦੂਸ਼ਣ ਦੇ ਮੁੱਦੇ ਤੇ ਧਰਨਾ ਲਾਇਆ ਜਾ ਰਿਹਾ ਹੈ ਜਿੱਥੇ ਸੰਘਰਸ਼ ਕਮੇਟੀ ਪੱਤਰਕਾਰਾਂ ਕੋਲ ਆਪਣਾ ਪੱਖ ਵੀ ਰੱਖੇਗੀ।
Total Responses : 3079