ਸੜਕ ਨੀਵੀਂ ਕਰਕੇ ਬਣਾਉਣ ਲਈ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 7 ਜੁਲਾਈ 2025 ਬੀਡੀਪੀਓ ਦਫ਼ਤਰ ਦੀ ਮਾਰਕੀਟ ਵੱਲੋਂ ਬੀਡੀਪੀਓ ਦਫ਼ਤਰ ਤੋਂ ਤਲਵੰਡੀ ਚੌਧਰੀਆਂ ਚੌਂਕ ਸੁਲਤਾਨਪੁਰ ਲੋਧੀ ਤੱਕ ਸੜਕ ਬਣਾਉਣ ਲਈ ਉਪ ਮੰਡਲ ਮੈਜਿਸਟਰੇਟ ਨੂੰ ਮੰਗ ਪੱਤਰ ਦਿੱਤਾ ਦਿੱਤਾ ਗਿਆ ।ਇਸ ਮੰਗ ਪੱਤਰ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਐਸਡੀਐਮ ਤੋਂ ਮੰਗ ਕੀਤੀ ਗਈ ਹੈ ਕਿ ਸਾਡੀਆਂ ਦੁਕਾਨਾਂ ਦੇ ਅੱਗੇ ਬਣੀ ਸੜਕ ਪਹਿਲਾਂ ਕਾਫੀ ਨੀਵੀਂ ਲਗਭਗ ਤਿੰਨ ਫੁੱਟ ਨੀਵੀਂ ਹੁੰਦੀ ਸੀ ਜੋ ਕਿ ਹੋਲੀ ਹੋਲੀ ਸੜਕ ਉੱਚੀ ਹੁੰਦੀ ਗਈ ਤੇ ਦੁਕਾਨਾਂ ਨੀਵੀਆਂ ਹੁੰਦੀਆਂ ਗਈਆਂ ਹੁਣ ਆਪਣੀਆਂ ਦੁਕਾਨਾਂ ਦਾ ਫਰਸ਼ ਹੋਰ ਉੱਚਾ ਕਰਨ ਤੋਂ ਅਸੀਂ ਸਮਰੱਥ ਹਾਂ, ਬਰਸਾਤ ਦੇ ਦਿਨਾਂ ਵਿੱਚ ਜਿਆਦਾ ਬਰਸਾਤ ਹੋਣ ਨਾਲ ਪਾਣੀ ਸਾਡੀਆਂ ਦੁਕਾਨਾਂ ਦੇ ਅੰਦਰ ਵੜ ਜਾਂਦਾ ਹੈ । ਜਿਸ ਨਾਲ ਸਾਡੀਆਂ ਦੁਕਾਨਾਂ ਵਿਚਲੇ ਸਮਾਨ ਦਾ ਭਾਰੀ ਨੁਕਸਾਨ ਹੁੰਦਾ ਹੈ ।ਇਸ ਸਬੰਧੀ ਅਸੀਂ ਪਿਛਲੇ ਸਮੇਂ ਵਿੱਚ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਾਂ। ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਇਹ ਸੜਕ ਨਵੀਂ ਬਣ ਰਹੀ ਹੈ। ਸਾਡੀ ਆਪ ਜੀ ਨੂੰ ਮੰਗ ਹੈ ਕਿ ਕੱਚਾ ਮਟੀਰੀਅਲ ਚੁੱਕ ਕੇ ਨਵੀਂ ਸੜਕ ਨੂੰ ਮੌਜੂਦਾ ਲੈਵਲ ਨਾਲੋ ਘੱਟੋ ਘੱਟ ਛੇ ਇੰਚ ਨੀਵਾਂ ਬਣਾਇਆ ਜਾਵੇ ਜਿਸ ਨਾਲ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਨਾ ਹੋਵੇ ਬਰਸਾਤ ਦਾ ਪਾਣੀ ਨਵੇਂ ਬਣੇ ਬਰਸਾਤੀ ਸੀਵਰੇਜ ਵਿੱਚ ਪਾਇਆ ਜਾਵੇ ਤਾਂ ਜੋ ਸਾਨੂੰ ਦੁਕਾਨਦਾਰਾਂ ਨੂੰ ਕੁਝ ਰਾਹਤ ਮਿਲ ਸਕੇ ਇਸ ਮੌਕੇ ਐੱਸ.ਡੀ ਐੱਮ ਸਾਹਿਬ ਨੇ ਇਸ ਕੰਮ ਨੁੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ । ਰਣਜੀਤ ਸਿੰਘ ਰੀਡਰ ਐੱਸ ਡੀ ਐਮ ਤੋਂ ਇਲਾਵਾ ਮਨਦੀਪ ਸਿੰਘ ਰਿੰਮਝਿੰਮ, ਸਰਬਯੋਧ ਸਿੰਘ ਥਿੰਦ, ਹਰਜਿੰਦਰ ਸਿੰਘ ਮਿੱਕਸ ਗੈਸ, ਨਿਰਮਲ ਸਿੰਘ, ਪਿੰਟੂ ਅਰੋੜਾ ਕਾਈ ਆਟੋ, ਬਲਦੇਵ ਸਿੰਘ, ਭੁਪਿੰਦਰ ਸਿੰਘ ਮਾਛੀ ਜ਼ੋਆ, ਪ੍ਰਦੀਪ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਢੋਟ, ਲੱਕੀ ਆਟੋ , ਰਾਜਾ ਧੰਜੂ, ਜਗਪ੍ਰੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਤਰਸੇਮ ਲਾਲ, ਜਗੀਰ ਸਿੰਘ, ਪੁਰੀ ਆਟੋ ਵਾਲੇ ਆਦਿ ਹਾਜ਼ਰ ਸਨ।