ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 22 ਜਨਵਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ ਦੀ ਅਗਵਾਈ ਹੇਠ ਜਿਲੇ ਵਿੱਚ ਚੱਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾ- ਮੁਖੀ ਸਿਖਲਾਈ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ । ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜਗਾਰ ਅਤੇ ਸਵੈ- ਰੋਜਗਾਰ ਦੇ ਕਾਬਲ ਬਣਾਉਣਾ ਹੈ । ਇਸ ਸੰਬੰਧੀ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੀ ਸੰਸਥਾ ਲੋਰਡ ਗਨੇਸ਼ਾ ਇੰਸਟੀਚਿਊਟ ਆਫ ਮੈਨੇਜਮੈਟ ਐਡ ਟੈਕਨੋਲੋਜੀ ਫਰੀਦਕੋਟ ਵਿਖੇ ਸ਼ਪੈਸ਼ਲ ਪੋਜੈਕਟ ਸਕੀਮ ਚਲਾਈ ਗਈ ਸੀ ਜਿਸ ਵਿੱਚ ਨਸ਼ੇ ਦੀ ਬੁਰੀ ਸੰਗਤ ਵਿੱਚ ਫਸ ਚੁੱਕੇ ਬੱਚਿਆਂ ਨੂੰ ਫੀਲਡ ਟੈਕਨੀਸ਼ੀਅਨ ਅਦਰ ਹੋਮ ਅਪਲਾਈਸਸ ਅਤੇ ਸੋਲਰ ਪੈਨਲ ਇੰਸਟੋਲੇਸ਼ਨ ਟੈਕਨੀਸ਼ੀਅਨ ਦੀ ਮੁਫਤ ਸਿਖਲਾਈ ਦੇ ਕੇ ਆਪਣਾ ਕੰਮ ਕਰਨ ਦੇ ਕਾਬਿਲ ਬਣਾਇਆ ਗਿਆ । ਇਸ ਸਿਖਲਾਈ ਦੌਰਾਨ ਸੰਸਥਾ ਵੱਲੋਂ ਬੱਚਿਆਂ ਨੂੰ ਨਸ਼ਾ ਰਹਿਤ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਮੁਫਤ ਇਨਡੰਕਸ਼ਨ ਕਿੱਟਾਂ ਅਤੇ ਕਿਤਾਬਾ ਵੰਡੀਆਂ ਗਈਆਂ ਸੀ। ਇਸ ਤੋਂ ਇਲਾਵਾ ਸਰਕਾਰ ਵਲੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਰਟੀਫਿਕੇਟ ਅਤੇ ਰਿਵਾਰਡ ਮਨੀ ਵੀ ਦਿੱਤੀ ਜਾਂਦੀ ਹੈ।
ਇਸ ਮੌਕੇ ਮੈਡਮ ਗਗਨ ਸ਼ਰਮਾ ਡੀ. ਪੀ. ਐੱਮ. ਯੂ ਫਰੀਦਕੋਟ ਵੱਲੋਂ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ । ਉਹਨਾਂ ਨੇ ਪਾਸ ਹੋਏ ਬੱਚਿਆਂ ਨੂੰ ਇਸ ਸਕੀਮ ਦੇ ਲਾਭ ਦੱਸਦਿਆਂ ਹੋਇਆ ਟੂਲ ਕਿੱਟਾਂ ਵੰਡੀਆਂ ਅਤੇ ਸੁਨੇਹਾ ਦਿੰਦਿਆ ਕਿਹਾ ਕਿ ਹੁਨਰ ਹੈ ਤਾਂ ਕਦਰ ਹੈ । ਉਹਨਾਂ ਨੇ ਬੱਚਿਆਂ ਨੂੰ ਆਪਣੇ- ਆਪਣੇ ਕੰਮਾਂ ਵਿੱਚ ਲੱਗਣ ਦੀ ਵਧਾਈ ਵੀ ਦਿੱਤੀ ।
ਇਸ ਸਮਾਰੋਹ ਵਿੱਚ ਸੰਸਥਾ ਦੇ ਇਨਚਾਰਜ ਨਰੇਸ਼ ਕੁਮਾਰ ਅਤੇ ਰਾਜ ਕੁਮਾਰ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ । ਸਮਾਗਮ ਦੌਰਾਨ ਸਕਿੱਲ ਸੈਂਟਰ ਦਾ ਬਾਕੀ ਸਟਾਫ ਵੀ ਮੌਜੂਦ ਸੀ ।