ਪੰਜਾਬ ਯੂਨੀਵਰਸਿਟੀ ਦੀ ਵੀਸੀ ਦੇ ਕਾਰਜਕਾਲ ਵਿੱਚ ਵਾਧਾ; ਨਵੇਂ ਵੀਸੀ ਲਈ 3 ਮੈਂਬਰੀ Women ਸਰਚ ਕਮੇਟੀ ਗਠਿਤ
Ravi Jakhu, Babushahi Network
ਚੰਡੀਗੜ੍ਹ, 28 ਮਾਰਚ, 2026: ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਵਾਈਸ-ਚਾਂਸਲਰ ਪ੍ਰੋ. ਰੇਣੂ ਵਿਗ ਦੇ Term ਵਿੱਚ ਚਾਰ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਇਸ ਵਾਧੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ, ਨਵੇਂ ਵਾਈਸ-ਚਾਂਸਲਰ ਦੀ ਨਿਯੁਕਤੀ ਲਈ ਤਿੰਨ ਮੈਂਬਰੀ 'ਸਰਚ-ਕਮ-ਸਿਲੈਕਸ਼ਨ' ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸਾਰੀਆਂ ਮਹਿਲਾ ਮੈਂਬਰ ਸ਼ਾਮਲ ਹਨ। ਕਮੇਟੀ ਦੇ ਮੈਂਬਰ ਹੇਠ ਲਿਖੇ ਅਨੁਸਾਰ ਹਨ:
-
ਲੈਫਟੀਨੈਂਟ ਜਨਰਲ (ਰਿਟਾ.) ਮਾਧੁਰੀ ਕਾਨਿਤਕਰ: ਵੀਸੀ, ਮਹਾਰਾਸ਼ਟਰ ਹੈਲਥ ਯੂਨੀਵਰਸਿਟੀ (ਚੇਅਰਪਰਸਨ)।
-
ਪ੍ਰੋ. ਸ਼ਸ਼ੀਕਲਾ ਵੰਜਾਰੀ: ਵੀਸੀ, ਨੀਪਾ (NIEPA), ਨਵੀਂ ਦਿੱਲੀ।
-
ਪ੍ਰੋ. ਵਿਭਾ ਟੰਡਨ: ਡਾਇਰੈਕਟਰ, ਸੀ.ਐਸ.ਆਈ.ਆਰ.-ਆਈ.ਆਈ.ਸੀ.ਬੀ. (CSIR-IICB), ਕੋਲਕਾਤਾ।
Click to Follow Babushahi Facebook page →