CGC ਲਾਂਡਰਾਂ ਦੇ ਸਾਗਰ ਸਿਨੋਟੀਆ ਨੇ ਕੌਮੀ ਪੱਧਰ ਦੀ ਕਾਨਫਰੰਸ 'ਚ ਕੀਤੀ ਵਿਸ਼ੇਸ਼ ਮਾਨਤਾ ਪ੍ਰਾਪਤ
ਚੰਡੀਗੜ੍ਹ 20 ਨਵੰਬਰ 2025- ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ) ਦੇ ਐਮਬੀਏ ਵਿਦਿਆਰਥੀ ਸਾਗਰ ਸਿਨੋਟੀਆ ਨੂੰ ‘ਇੰਟਰਨੋਵੇਟ-2025’ ਵਿੱਚ ਬੀਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ ਹੈ। ਇਹ ਕੌਮੀ ਪੱਧਰ ਦੀ ਕੇਸ ਸਟੱਡੀ ਕਾਨਫਰੰਸ ਸੈਂਟਰ ਫਾਰ ਕੇਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਸਕੂਲ ਆਫ਼ ਬਿਜ਼ਨਸ ਐਂਡ ਮੈਨੇਜਮੈਂਟ, ਕ੍ਰਾਈਸਟ ਯੂਨੀਵਰਸਿਟੀ, ਬੈਂਗਲੁਰੂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ। ਇੱਕ ਵਿਦਿਆਰਥੀ ਅਧਾਰਤ ਕੇਸ ਸਟੱਡੀ ਕਾਨਫਰੰਸ ਦੇ ਤੌਰ ਤੇ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀਆਂ ਗਰਮੀਆਂ ਦੀ ਇੰਟਰਨਸ਼ਿਪ ਅਤੇ ਉਦਯੋਗ ਦੇ ਤਜ਼ਰਬਿਆਂ ਨੂੰ ਅਰਥਪੂਰਨ ਕੇਸ ਸਟੱਡੀ ਵਿੱਚ ਬਦਲਣ ਲਈ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਭਾਰਤ ਭਰ ਤੋਂ 30 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਹਰੇਕ ਨੇ ਅੰਤਿਮ ਪੇਸ਼ਕਾਰੀ ਦੌਰ ਤੋਂ ਪਹਿਲਾਂ ਸ਼ੁਰੂਆਤੀ ਸਕ੍ਰੀਨਿੰਗ ਲਈ ਆੱਨਲਾਈਨ ਜਮ੍ਹਾਂ ਕੀਤੇ ਗਏ ਐਬਸਟ੍ਰੈਕਟਸ ਅਤੇ ਕੇਸ ਸਟੱਡੀਜ਼ ਰਾਹੀਂ ਆਪਣੀ ਵਿਸ਼ਲੇਸ਼ਣਾਤਮਕ ਅਤੇ ਖੋਜ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਸਾਗਰ ਨੇ ‘ਵਿਵੇਕਾ:ਬਿਲਡਿੰਗ ਅ ਡਿਜ਼ੀਟਲ ਪਲੇਟਫਾਰਮ ਦੈਟ ਟੀਚਸ ਪੀਪਲ ਟੂ ਆਸਕ ਬੈਟਰ ਕੁਐਸਚਨ’ (ਵਿਵੇਕਾ ਇੱਕ ਅਜਿਹਾ ਡਿਜ਼ੀਟਲ ਪਲੇਟਫਾਰਮ ਜੋ ਲੋਕਾਂ ਨੂੰ ਬੇਹਤਰ ਸਵਾਲ ਪੁਛਣਾ ਸਿਖਾਉਂਦਾ ਹੈ) ਸਿਰਲੇਖ ਵਾਲਾ ਆਪਣਾ ਕੇਸ ਸਟੱਡੀ ਪੇਸ਼ ਕਰਕੇ ਇਨ੍ਹਾਂ ਭਾਗੀਦਾਰਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਇਸ ਸਟੱਡੀ ਨੇ ਇੱਕ ਆਈਆਈਐਮ ਵਿਦਿਆਰਥੀਆਂ ਦੀ ਉੱਦਮੀ ਯਾਤਰਾ ਅਤੇ ਇੱਕ ਪਰਿਵਰਤਨਸ਼ੀਲ ਡਿਜੀਟਲ ਸਿਖਲਾਈ ਪਲੇਟਫਾਰਮ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਦੀ ਪੜਚੋਲ ਕੀਤੀ। ਉਸ ਦੀ ਮੌਲਿਕਤਾ, ਵਿਸ਼ਲੇਸ਼ਣਾਤਮਕ ਡੂੰਘਾਈ ਅਤੇ ਸਪੱਟਸ਼ ਦ੍ਰਿਸ਼ਟੀਕੋਣ ਨੇ ਉਸਨੂੰ ਬੀ ਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਦਿਵਾਈ। ਇਸ ਮੌਕੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਸਾਗਰ ਦੀ ਪ੍ਰਾਪਤੀ ਨਵੀਨਤਾ ਅਤੇ ਵਿਸ਼ਲੇਸ਼ਣਾਤਮਕ ਦ੍ਰਿੜਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਵਿਕਸਿਤ ਕਰਨ ਦਾ ਯਤਨ ਕਰਦੇ ਹਾਂ।‘ਇੰਟਰਨੋਵੇਟ-2025’ ਵਰਗੇ ਰਾਸ਼ਟਰੀ ਮੰਚ ’ਤੇ ਉਸ ਦੀ ਮਾਨਤਾ ਸੀਬੀਐਸਏ, ਸੀਜੀਸੀ ਲਾਂਡਰਾਂ ਲਈ ਇੱਕ ਮਾਣ ਵਾਲੀ ਗੱਲ ਹੈ ਅਤੇ ਸਾਡੇ ਅਕਾਦਮਿਕ ਵਾਤਾਵਰਣ ਦੀ ਗੁਣਵੱਤਾ ਦਾ ਪ੍ਰਮਾਣ ਵੀ ਹੈ। ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਸਾਗਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਨਤਾ ਨਾ ਸਿਰਫ ਸੀਜੀਸੀ ਦੇ ਵਿਦਿਆਰਥੀਆਂ ਦੇ ਹੁਨਰ ਅਤੇ ਸਮਰਪਣ ਨੂੰ ਉਜਾਗਰ ਕਰਦੀ ਹੈ ਬਲਕਿ ਭਵਿੱਖ ਦੇ ਆਗੂਆਂ ਨੂੰ ਪਾਲਣ-ਪੋਸ਼ਣ ਲਈ ਸਾਡੀ ਸੰਸਥਾ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦੀ ਹੈ।