Breaking: ਭਾਈ ਰਾਜੋਆਣਾ ਦਾ ਵੱਡਾ ਬਿਆਨ, ਕਿਹਾ- ਮੇਰੀ ਸਜ਼ਾ ਤੇ...!
ਚੰਡੀਗੜ੍ਹ, 24 ਅਕਤੂਬਰ 2025- ਪਟਿਆਲਾ ਜੇਲ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹ 30 ਸਾਲਾਂ ਤੋਂ ਜੇਲ ਦੇ ਅੰਦਰ ਬੰਦ ਹੈ। ਉਹਨਾਂ ਨੇ ਮੰਗ ਕੀਤੀ ਕਿ ਉਸਦੀ ਸਜ਼ਾ ਤੇ ਜਲਦੀ ਫੈਸਲਾ ਸੁਣਾਇਆ ਜਾਵੇ।
ਉਹਨਾਂ ਨੇ ਕਿਹਾ ਕਿ ਮੇਰੀ ਸਜ਼ਾ ਉੱਪਰ ਜਲਦ ਫੈਸਲਾ ਸਰਕਾਰ ਲਵੇ। ਇਸ ਦੇ ਨਾਲ ਹੀ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਜੇਲ ਅੰਦਰ ਬੰਦ ਹਾਂ, 14 ਸਾਲ ਤੋਂ ਕੇਂਦਰ ਕੋਲ ਮੇਰੀ ਅਪੀਲ ਪੈਂਡਿੰਗ ਪਈ ਹੈ।
ਰਾਜੋਆਣਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਫੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਫੈਸਲਾ ਨਾ ਕਰਨਾ ਵੀ ਵੱਡੀ ਬੇਇਨਸਾਫੀ ਹੈ। ਰਾਜੋਆਣਾ ਨੂੰ ਮੈਡੀਕਲ ਚੈੱਕਅਪ ਲਈ ਅੱਜ ਪਟਿਆਲਾ ਦੇ ਡੈਂਟਲ ਕਾਲਜ ਵਿੱਚ ਪੁਲਿਸ ਟੀਮ ਪਹੁੰਚੀ ਸੀ।