BREAKING- ਮਿਲਕਫੈੱਡ ਦੀ ਵੱਡੀ ਕਾਰਵਾਈ- GM ਮੁਅੱਤਲ
ਫੌਜ ਵੱਲੋਂ ਦੁੱਧ ਪਾਊਡਰ ਦੀਆਂ ਦੋ ਵੱਡੀਆਂ ਖੇਪਾਂ ਰੱਦ
ਰਵੀ ਜੱਖੂ
ਚੰਡੀਗੜ੍ਹ, 27 ਮਾਰਚ 2026: ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਨੇ ਸਪਲਾਈ ਵਿੱਚ ਬੇਨਿਯਮੀਆਂ ਅਤੇ ਗੁਣਵੱਤਾ ਦੇ ਮਿਆਰਾਂ ਵਿੱਚ ਗੰਭੀਰ ਲਾਪਰਵਾਹੀ ਪਾਏ ਜਾਣ ਤੋਂ ਬਾਅਦ ਮਿਲਕ ਯੂਨੀਅਨ ਲੁਧਿਆਣਾ ਦੇ ਜਨਰਲ ਮੈਨੇਜਰ (GM) ਦਲਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਭਾਰਤੀ ਫੌਜ ਵੱਲੋਂ ਦੁੱਧ ਪਾਊਡਰ ਦੀਆਂ ਦੋ ਵੱਡੀਆਂ ਖੇਪਾਂ ਵਾਪਸ ਕੀਤੇ ਜਾਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਭਾਰਤੀ ਫੌਜ ਨੇ ਲੁਧਿਆਣਾ ਮਿਲਕ ਯੂਨੀਅਨ ਵੱਲੋਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਨਮੂਨਿਆਂ ਵਿੱਚ ਬਾਹਰੀ (ਅਣਚਾਹੇ) ਪਦਾਰਥ ਪਾਏ ਜਾਣ ਕਾਰਨ ਦੋ ਖੇਪਾਂ (ਪਹਿਲੀ ਖੇਪ 58.338 ਮੀਟ੍ਰਿਕ ਟਨ), (ਦੂਜੀ ਖੇਪ 66.654 ਮੀਟ੍ਰਿਕ ਟਨ) ਨੂੰ ਰੱਦ ਕਰ ਦਿੱਤਾ ਸੀ।
ਫੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ 12 ਫਰਵਰੀ 2026 ਅਤੇ 16 ਮਾਰਚ 2026 ਨੂੰ ਪੱਤਰ ਲਿਖ ਕੇ ਮਿਲਕ ਯੂਨੀਅਨ ਨੂੰ ਸੂਚਿਤ ਕੀਤਾ ਸੀ।
Click to Follow Babushahi Facebook page →