ਸੌਰਭ ਦੁੱਗਲ ਮੁੜ ਬਣੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ; ਰਾਜੇਸ਼ ਢੱਲ ਜਨਰਲ ਸੈਕਟਰੀ ਅਤੇ ਜਗਤਾਰ ਭੁੱਲਰ ਖ਼ਜ਼ਾਨਚੀ ਚੁਣੇ ਗਏ
ਬਾਬੂਸ਼ਾਹੀ ਨੈਟਵਰਕ ਬਿਊਰੋ
ਚੰਡੀਗੜ੍ਹ, 29 ਮਾਰਚ 2026: ਚੰਡੀਗੜ੍ਹ ਪ੍ਰੈਸ ਕਲੱਬ ਦੀ ਅੱਜ ਹੋਈ ਸਾਲਾਨਾ ਚੋਣ ਵਿੱਚ ਸੌਰਭ ਦੁੱਗਲ ਮੁੜ ਪ੍ਰਧਾਨ ਚੁਣੇ ਗਏ ਹਨ। ਦੁੱਗਲ ਪੈਨਲ ਦੇ ਰਾਜੇਸ਼ ਢੱਲ ਜਨਰਲ ਸੈਕਟਰੀ ਅਤੇ ਉਮੇਸ਼ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ।
ਵਿਰੋਧੀ ਜੋਗਿੰਦਰ ਸਿੰਘ ਪੈਨਲ ਦੇ ਜਗਤਾਰ ਸਿੰਘ ਭੁੱਲਰ ਖ਼ਜ਼ਾਨਚੀ ਚੁਣੇ ਗਏ ਹਨ। ਇਸੇ ਤਰ੍ਹਾਂ ਆਰਤੀ ਅਗਨੀਹੋਤਰੀ ਅਤੇ ਅਜੇ ਜਲੰਧਰੀ ਮੀਤ ਪ੍ਰਧਾਨ ਅਤੇ ਬਰਜਿੰਦਰ ਗੌੜ ਜੁਆਇੰਟ ਸੈਕਟਰੀ ਚੁਣੇ ਗਏ।

Click to Follow Babushahi Facebook page →