ਸਿਵਲ ਹਸਪਤਾਲ ਵਿਖੇ ਆਊਟਸੋਰਸ ਅਤੇ ਪੈਰਾਮੈਡੀਕਲ ਕਾਮਿਆਂ ਨੇ ਐਸ ਐਮ ਓ ਖਿਲਾਫ ਝੰਡਾ ਚੁੱਕਿਆ
ਅਸ਼ੋਕ ਵਰਮਾ
ਬਠਿੰਡਾ ,25 ਫਰਵਰੀ 2026 :ਅੱਜ ਆਊਟਸੋਰਸ ਮੁਲਾਜ਼ਮ ਜਗਮੀਤ ਸਿੰਘ ਦੀ ਐਸਐਮਓ ਬਠਿੰਡਾ ਵੱਲੋਂ ਕੀਤੀ ਨਜਾਇਜ਼ ਬਦਲੀ ਦੇ ਸਬੰਧ ਵਿੱਚ ਆਊਟਸੋਰਸ ਅਤੇ ਪੈਰਾਮੈਡੀਕਲ ਮੁਲਾਜ਼ਮ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਹ ਮੁਲਾਜ਼ਮ ਬਦਲੀ ਨੂੰ ਲੈ ਕੇ ਇਸ ਲਈ ਰੋਸ ਵਿੱਚ ਸਨ ਕਿ ਇਸ ਤੋਂ ਪਹਿਲਾਂ ਵੀ ਐਸਐਮਓ ਵੱਲੋਂ ਆਊਟਸੋਰਸ ਮੁਲਾਜ਼ਮਾਂ ਦੀਆਂ ਬਦਲੀਆਂ ਅਣ ਅਧਿਕਾਰਕ ਤੌਰ ਤੇ ਕੀਤੀਆਂ ਜਾ ਰਹੀਆਂ ਸਨ। ਆਊਟਸੋਰਸ ਮੁਲਾਜ਼ਮਾ ਅਤੇ ਪੈਰਾਮੈਡੀਕਲ ਕਾਮਿਆਂ ਨੇ ਸਿਵਲ ਸਰਜਨ ਬਠਿੰਡਾ ਨਾਲ ਮੀਟਿੰਗ ਕਰਕੇ ਇਸ ਬਦਲੀ ਨੂੰ ਰੱਦ ਕਰਵਾਉਣ ਸਬੰਧੀ ਗੱਲਬਾਤ ਕੀਤੀ। ਸਿਵਲ ਸਰਜਨ ਬਠਿੰਡਾ ਵੱਲੋਂ ਆਊਟਸੋਰਸ ਮੁਲਾਜ਼ਮਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਕੀਤੀ ਹੋਈ ਬਦਲੀ ਨੂੰ ਤੁਰੰਤ ਰੱਦ ਕੀਤਾ ਅਤੇ ਜਗਮੀਤ ਸਿੰਘ ਦੀ ਐਸਐਮਓ ਵੱਲੋਂ ਕੰਪਨੀ ਨੂੰ ਕੀਤੀ ਹੋਈ ਸ਼ਿਕਾਇਤ ਵੀ ਵਾਪਸ ਕਰਵਾਈ ਜਿਸ ਨਾਲ ਆਊਟਸੋਰਸ ਮੁਲਾਜ਼ਮਾਂ ਦਾ ਗੁੱਸਾ ਠੰਡਾ ਹੋਇਆ।
ਇਸ ਸਮੇਂ ਦੌਰਾਨ ਸਿਵਲ ਹਸਪਤਾਲ ਬਠਿੰਡਾ ਦੀ ਓਪੀਡੀ ਪ੍ਰਭਾਵਿਤ ਹੋਈ। ਅੱਜ ਇਸ ਸਮੇਂ ਸਾਥੀ ਹਾਜਰ ਸਨ। ਇਸ ਮੌਕੇ ਪੈਰਾਮੈਡੀਕਲ ਆਗੂਆਂ ਨੇ 27 ਫਰਵਰੀ ਨੂੰ ਸਿਵਲ ਸਰਜਨ ਫਰੀਦਕੋਟ ਦੀ ਰਿਟਾਇਰਮੈਂਟ ਮੌਕੇ ਕੀਤੇ ਜਾ ਰਹੇ ਕਾਲੀਆਂ ਝੰਡੀਆਂ ਦੇ ਪ੍ਰੋਗਰਾਮ ਵਿੱਚ ਵੀ ਪੁੱਜਣ ਦੀ ਸਾਰੇ ਸਾਥੀਆਂ ਨੂੰ ਅਪੀਲ ਕੀਤੀ। ਅੱਜ ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ(ਵਿਗਿਆਨਕ) ਪੰਜਾਬ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ , ਮੁਨੀਸ਼ ਕੁਮਾਰ ਕਨਵੀਨਰ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਬਠਿੰਡਾ , ਜਸਵਿੰਦਰ ਸ਼ਰਮਾ , ਕੁਲਵਿੰਦਰ ਸਿੰਘ ਫਾਰਮੇਸੀ ਅਫ਼ਸਰ , ਹਾਕਮ ਸਿੰਘ ਪ੍ਰਧਾਨ ਲੈਬ ਟੈਕਨੀਸ਼ੀਅਨ , ਜਤਿੰਦਰ ਸਿੰਘ ਪ੍ਰਧਾਨ ਆਊਟਸੋਰਸ , ਜਗਮੀਤ ਸਿੰਘ ਜਨਰਲ ਸਕੱਤਰ ਆਊਟਸੋਰਸ ,ਹਰਜੀਤ ਸਿੰਘ ,ਗੁਰਪ੍ਰੀਤ ਪ੍ਰਧਾਨ , ਪ੍ਰਭਜੋਤ , ਹਰਮਨ , ਸੁਖਮੰਦਰ ਸਿੱਧੂ ਫਾਰਮਾਸਿਸਟ , ਵੀਰਪਾਲ ਕੌਰ ਸਟਾਫ ਨਰਸ ,ਅਮਨਦੀਪ ਕੌਰ , ਮਨਪ੍ਰੀਤ ਕੌਰ ,ਮਨਦੀਪ ਕੌਰ , ਮਨਪ੍ਰੀਤ ਕੌਰ , ਹਿੰਮਤ ਕੌਰ ,ਅਨੂ , ਬਬਲਪ੍ਰੀਤ ਕੌਰ , ਵਿਨੋਦ ਕੁਮਾਰ, ਬਲਵੰਤ ਸਿੰਘ , ਮਨਦੀਪ ਸ਼ਰਮਾ ਜਸਪ੍ਰੀਤ ਸਿੰਘ , ਗੁਰਸੇਵਕ ਸਿੰਘ , ਅਮਨ ਕੁਮਾਰ , ਗੁਰਸ਼ਰਨ ਸਿੰਘ , ਗੁਰਪ੍ਰੀਤ ਸਿੰਘ , ਰਾਜੂ ਸਿੰਘ ਆਦਿ ਆਗੂ ਹਾਜ਼ਿਰ ਸਨ |
Click to Follow Babushahi Facebook page →