ਸ਼੍ਰੋਮਣੀ ਅਕਾਲੀ ਦਲ ਦੇ SOI ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, 8 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ
ਐਸ.ਓ.ਆਈ ਦਾ ਕੁੜੀਆਂ ਦਾ ਵਿੰਗ ਸਥਾਪਤ, ਬੀਬਾ ਧਰਮਵੀਰ ਕੌਰ ਮਾਲਵਾ ਜੋਨ–1 ਦੀ ਪਹਿਲੀ ਲੜਕੀ ਪ੍ਰਧਾਨ ਬਣੀ।
ਚੰਡੀਗੜ੍ਹ, 27 ਮਾਰਚ 2026- ਸ਼੍ਰੋਮਣੀ ਅਕਾਲੀ ਦਲ ਦੇ ਐਸ.ਓ.ਆਈ ਵਿੰਗ ਦੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਕੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ। ਐਸ.ਓ.ਆਈ ਦਾ ਲੜਕੀਆਂ ਦਾ ਵਿੰਗ ਸਥਾਪਤ ਕਰਕੇ ਮਾਲਵਾ ਜੋਨ-1 ਦੀ ਪ੍ਰਧਾਨ ਅਤੇ ਐਸ.ਓ.ਆਈ ਦੇ 8 ਜਿਲਾ ਪ੍ਰਧਾਨਾਂ ਦਾ ਐਲਾਨ ਵੀ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਬੀਬਾ ਧਰਮਵੀਰ ਕੌਰ ਨੂੰ ਐਸ.ਓ.ਆਈ ਦੇ ਲੜਕੀਆਂ ਦੇ ਵਿੰਗ ਦੇ ਮਾਲਵਾ ਜੋਨ-1 ਦੀ ਪਹਿਲੀ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸ. ਰਮਨਦੀਪ ਸਿੰਘ ਭੁੱਲਰ ਨੂੰ ਮਾਲਵਾ ਜੋਨ-1 ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਜਿਹਨਾਂ ਨੌਜਵਾਨਾਂ ਨੂੰ ਜਿਲਾਵਾਰ ਐਸ.ਓ.ਆਈ ਦਾ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਵਿੱਚ ਸ. ਰਾਜਦੀਪ ਸਿੰਘ ਬਠਿੰਡਾ, ਸ. ਸੁਖਪਾਲ ਸਿੰਘ ਚੱਠੂ ਫਿਰੋਜਪੁਰ, ਸ. ਪ੍ਰਭਜੋਤ ਸਿੰਘ ਸ਼ੇਰਗਿੱਲ ਫਾਜਿਲਕਾ, ਸ. ਗਗਨਦੀਪ ਸਿੰਘ ਉਪਲ ਮਾਨਸਾ, ਸ਼੍ਰੀ ਜੋਏਦੀਪ ਸ਼ਰਮਾ ਮੋਗਾ, ਸ. ਜਸ਼ਨਦੀਪ ਸਿੰਘ ਗੋਰਾਇਆ ਹੁਸ਼ਿਆਰਪੁਰ ਅਤੇ ਸ. ਮਨਜੋਤ ਸਿੰਘ ਲੋਂਗੋਵਾਲ ਜਿਲਾ ਸੰਗਰੂਰ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬਾਕੀ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਆਉਣ ਵਾਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।
Click to Follow Babushahi Facebook page →