ਮੁਹੱਲੇ ਵਿੱਚ ਰੋਜ ਰਾਤ ਨੂੰ ਲੋਕਾਂ ਦੇ ਘਰਾਂ ਉੱਪਰ ਵੱਜਦੇ ਹਨ ਪੱਥਰ ਅਤੇ ਲੋਹੇ ਦੇ ਤਾਲੇ ,ਦਹਿਸ਼ਤ ਵਿੱਚ ਲੋਕ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਚਾਰ ਸਾਲਾਂ ਤੋਂ ਮੁਹੱਲੇ ਦੇ 20 ਤੋਂ 25 ਘਰਾਂ ਉੱਪਰ ਦੇਰ ਰਾਤ ਪੱਥਰ,, ਸ਼ਰਾਬ ਦੀਆਂ ਬੋਤਲਾਂ ਅਤੇ ਲੋਹੇ ਦੇ ਤਾਲੇ ਘਰਾਂ ਦੀਆਂ ਛੱਤਾਂ ਉੱਪਰ ਵੱਜਦੇ ਹਨ ਜਿਸ ਕਰਕੇ ਲੋਕ ਕਾਫੀ ਦਹਿਸ਼ਤ ਵਿੱਚ ਹਨ ਮੁਹੱਲਾ ਵਾਸੀਆਂ ਮੁਤਾਬਕ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਮੁਹੱਲੇ ਵਿੱਚ ਪਹਿਰੇ ਵੀ ਲਗਾਏ ਗਏ ਹਨ ਪਰ ਇਹ ਪੱਥਰ ਕੌਣ ਮਾਰਦਾ ਹੈ ਅਤੇ ਕਿੱਥੋਂ ਆਉਂਦੇ ਹਨ ਇਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਉਹਨਾਂ ਦਸਿਆ ਕਿ ਆਸ ਪਾਸ ਸੀਸੀ ਟੀਵੀ ਕੈਮਰੇ ਵੀ ਲਗਵਾਏ ਹਨ ਪਰ ਕੋਈ ਸੀਸੀਟੀਵੀ ਕੈਮਰਿਆਂ ਵਿੱਚ ਵੀ ਨਹੀਂ ਆਉਂਦਾ ਜਿਸ ਕਰਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਰੋਜ਼ਾਨਾ ਰਾਤ ਨੂੰ ਲੋਕਾਂ ਦੇ ਘਰਾਂ ਉਪਰੇ ਪੱਥਰ ਵੱਜਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇੱਸ ਘਟਨਾ ਨਾਲ ਲੋਕ ਕਾਫੀ ਸਹਿਮੇ ਹੋਏ ਹਨ ਅਤੇ ਪੱਥਰ ਵੱਜਣ ਕਰਕੇ ਕਈ ਵਾਰ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਚੁਕੇ ਹਨ।