ਪ੍ਰਸ਼ਾਸਨ ਵੱਲੋਂ ਜਨਗਣਨਾ 2027 ਦੇ ਫੇਜ਼-II ਦੀਆਂ ਤਿਆਰੀਆਂ ਸਬੰਧੀ ਸਿਖ਼ਲਾਈ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ 2026 : ਪ੍ਰਿੰਸੀਪਲ ਸੈਂਸਸ ਅਫਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧਿਮਾਨ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਠਿੰਡਾ 'ਚ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਜਨਗਣਨਾ 'ਚ ਲੱਗੇ ਕਰਮਚਾਰੀਆਂ ਦੀ ਤਿੰਨ-ਰੋਜ਼ਾ ਸਿਖਲਾਈ ਅੱਜ ਸ਼ੁਰੂ ਕੀਤੀ ਗਈ ।ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਦੂਜਾ ਪੜਾਅ ਪੰਜਾਬ ਵਿੱਚ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ। ਸੋਧ (ਰਿਵੀਜ਼ਨ) ਪੜਾਅ 5 ਜਨਵਰੀ ਤੋਂ 9 ਜਨਵਰੀ 2027 ਤੱਕ ਹੋਵੇਗਾ। ਜਨਗਣਨਾ ਅਧਿਕਾਰੀ ਅਤੇ ਕਰਮਚਾਰੀ ਲੋੜੀਂਦਾ ਡਾਟਾ ਇਕੱਠਾ ਕਰਨ ਲਈ 1 ਦਸੰਬਰ ਤੋਂ ਘਰ-ਘਰ ਜਾਣਗੇ। ਇਸ ਤੋਂ ਇਲਾਵਾ, ਨਾਗਰਿਕ ਫੀਲਡ ਵਿੱਚ ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ 16 ਨਵੰਬਰ ਤੋਂ 30 ਨਵੰਬਰ 2026 ਤੱਕ ਖੁੱਲ੍ਹਣ ਵਾਲੇ 'ਸੈਲਫ਼-ਐਨੂਮਰੇਸ਼ਨ ਪੋਰਟਲ' (ਆਪਣੀ ਗਣਨਾ ਖੁਦ ਕਰਨ ਵਾਲੇ ਪੋਰਟਲ) ਰਾਹੀਂ ਆਨਲਾਈਨ ਆਪਣੀ ਜਨਗਣਨਾ ਪੂਰੀ ਕਰ ਸਕਣ।
ਸਿਖ਼ਲਾਈ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਸੰਖਿਆ ਗਿਣਤੀ ਦੇ ਕਾਰਜ ਨਾਲ ਸਬੰਧਤ ਵੱਖ-ਵੱਖ ਪਹਿਲੂਆਂ, ਪ੍ਰਕਿਰਿਆਵਾਂ ਅਤੇ ਜਨਗਣਨਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਪ ਅਰਥ ਅਤੇ ਅੰਕੜਾ ਸਲਾਹਕਾਰ ਮੈਡਮ ਚਰਨਜੀਤ ਕੌਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਬਾਅਦ ਇਹ ਫੀਲਡ ਟ੍ਰੇਨਰ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਗੇ। ਮਾਸਟਰ ਟ੍ਰੇਨਰ ਹਰਜੀਤ ਸਿੰਘ ਅਤੇ ਮੁਕੇਸ਼ ਬਾਂਸਲ ਨੇ ਸਿਖਲਾਈ ਦਿੱਤੀ।ਇਸ ਮੌਕੇ ਉਪ ਅਰਥ ਅੰਕੜਾ ਸਲਾਹਕਾਰ ਦਫਤਰ ਦੇ ਸੀਨੀਅਰ ਸਹਾਇਕ ਹਰਵਿੰਦਰ ਸਿੰਘ ਵੀ ਮੌਜੂਦ ਸਨ।
- Download Babushahi App
-
-