ਫਾਸ਼ੀਵਾਦੀ ਹਮਲਿਆਂ ਵਿਰੋਧੀ ਰੈਲੀ ਤੇ ਮੁਜਾਹਰਾ 22 ਜੂਨ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ
ਫਾਸ਼ੀਵਾਦੀ ਹਮਲਿਆਂ ਵਿਰੋਧੀ ਬਣੇ ਸਾਂਝੇ ਮੋਰਚੇ ਵੱਲੋਂ ਅੱਜ ਇੱਕ ਜਿਲਾ ਪੱਧਰੀ ਮੀਟਿੰਗ ਗੁਲਜਾਰ ਸਿੰਘ ਭੁੰਬਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਆਰਐਮਪੀਆਈ, ਸੀਪੀਆਈ, ਨਿਊ ਡੈਮੋਕਰੇਸੀ, ਅਤੇ ਲਿਬਰੇਸ਼ਨ, ਦੇ ਆਗੂਆਂ ਨੇ ਹਿੱਸਾ ਲਿਆ। ਫੈਸਲਾ ਕੀਤਾ ਗਿਆ ਕਿ ਸੂਬਾਈ ਫੈਸਲੇ ਮੁਤਾਬਕ 22 ਜੂਨ 2026 ਨੂੰ ਸੋਮਵਾਰ ਸਾਢੇ
ਦਸ (10:30) ਵਜੇ ਰਾਮ ਸਿੰਘ ਦਾਤ ਹਾਲ ਵਿਸ਼ੇ ਰੈਲੀ ਕਾਰਨ ਉਪਰੰਤ ਸ਼ਹਿਰ ਵਿੱਚ ਬੀਜੇਪੀ- ਆਰਐਸਐਸ ਵੱਲੋਂ ਕੀਤੇ ਜਾ ਰਹੇ ਜਾਲਮੀ ਫਾਸ਼ੀਵਾਦ ਵਿਰੁੱਧ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਮੱਖਣ ਸਿੰਘ ਕੁਹਾੜ, ਗੁਲਜਾਰ ਸਿੰਘ ਬਸੰਤਕੋਟ, ਜੋਗਿੰਦਰ ਸਿੰਘ ਪਨਿਆੜ, ਧਿਆਨ ਸਿੰਘ ਠਾਕੁਰ ,ਅਸ਼ਵਨੀ ਕੁਮਾਰ ਲਖਨ ਕਲਾਂ, ਰਾਜਕੁਮਾਰ ਪੰਡੋਰੀ, ਵਿਜ ਕੁਮਾਰ ਸੋਹਲ ,ਰਘਬੀਰ ਸਿੰਘ ਚਾਹਲ, ਹਰਚਰਨ ਸਿੰਘ ਔਜਲਾ ਆਦਿ ਨੇ ਆਖਿਆ ਕਿ ਆਰਐਸਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲ ਰਹੀ ਮੋਦੀ ਸਰਕਾਰ ਹਰ ਪੱਧਰ ਤੇ ਧੱਕਾ ਕਰ ਰਹੀ ਹੈ। ਸਾਰੇ ਘੱਟ ਗਿਣਤੀ ਧਰਮਾਂ ਜਾਤੀਆਂ ਭਾਸ਼ਾਵਾਂ ਸੱਭਿਆਚਾਰਾਂ ਨੂੰ ਮਧੋਲ ਕੇ ਸਾਰੇ ਦੇਸ਼ ਵਿੱਚ ਹਿੰਦੂਤਵੀ ਅਜੰਡਾ ਲਾਗੂ ਕਰ ਰਹੀ ਹੈ। ਵਿਰੋਧੀ ਵਿਚਾਰਾਂ ਵਾਲਿਆਂ ਨੂੰ ਝੂਠੇ ਕੇਸ ਬਣਾ ਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।
ਐਸ ਆਈ ਆਰ ਰਾਹੀਂ ਬੀਜੇਪੀ ਵੱਲੋਂ ਵਿਰੋਧੀ ਵੋਟਾਂ ਕੱਟੀਆਂ ਜਾ ਰਹੀਆਂ ਹਨ ।ਈਵੀਐਮ ,ਈਡੀ, ਸੀਬੀਆਈ, ਚੋਣ ਕਮਿਸ਼ਨ ਆਦਿ ਸੰਵਿਧਾਨਿਕ ਅਦਾਰਿਆਂ ਦੀ ਦੁਰਵਰਤੋਂ ਕਰਕੇ ਹਰ ਹਾਲ ਚ ਸੱਤਾ ਹਥਿਆਉਣ ਲਈ ਦਲ ਬਦਲੀ ਕਰਾਈ ਜਾ ਰਹੀ ਹੈ ।ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਜਬਰੀ ਢਾਇਆ ਜਾ ਰਿਹਾ ਹੈ। ਥਾਂ ਥਾਂ ਫਿਰਕੂ ਦੰਗੇ ਕਰਾ ਕੇ ਵੋਟਾਂ ਦਾ ਧਰਮ ਦੇ ਨਾਮ ਤੇ ਧਰੂਵੀਕਰਨ ਕਰਕੇ ਸਾਮ ਦਾਮ ਦੰਡ ਭੇਦ ਅਪਣਾਉਂਦੇ ਹੋਏ ਸੱਤਾ ਹਥਿਆਈ ਜਾ ਰਹੀ ਹੈ। ਇਨਾ ਹੀ ਨਹੀਂ ਇਕ ਦੇਸ਼, ਇਕ ਧਰਮ, ਇਕ ਭਾਸ਼ਾ, ਇਕ ਸੱਭਿਆਚਾਰ ਤੇ ਇੱਕ ਚੋਣ ਨੂੰ ਅਮਲ ਵਿੱਚ ਲਿਆ ਕੇ ਏਕਤਾ ਵਿਚ ਅਨੇਕਤਾ ਦੇ ਸੰਕਲਪ ਨੂੰ ਤਬਾਹ ਕਰਨ ਦਾ ਟੀਚਾ ਬੀਜੇਪੀ ਨੇ ਮਿਥਿੱਆ ਹੋਇਆ ਹੈ ।ਇਸ ਲਈ ਬੀਜੇਪੀ ਤੇ ਆਰਐਸਐਸ ਦੇ ਮਨਸੂਬਿਆਂ ਨੂੰ ਜੱਗ ਜਾਹਰ ਕਰਨ ਲਈ ਸਾਰੇ ਦੇਸ਼ ਵਿੱਚ 22 ਜੂਨ ਨੂੰ ਰੈਲੀਆਂ ਮੁਜਾਹਰੇ ਕੀਤੇ ਜਾ ਰਹੇ ਹਨ।
ਆਗੂਆਂ ਨੇ ਠੀਕ ਸਾਢੇ (10-30) ਵਜੇ ਰਾਮ ਸਿੰਘ ਦੱਤ ਹਾਲ ਵਿਖੇ ਸਮੂਹ ਮਜ਼ਦੂਰਾਂ ਕਿਸਾਨਾਂ ਤੇ ਹੋਰ ਫਾਸ਼ੀਵਾਦ ਵਿਰੋਧੀ ਜਥੇਬੰਦੀਆਂ ਤੇ ਲੋਕਾਂ ਨੂੰ ਇਸ ਰੈਲੀ ਵਿੱਚ ਪੁੱਜਣ ਦੀ ਜੋਰਦਾਰ ਅਪੀਲ ਕੀਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ, ਬੂਟਾ ਰਾਮ ਆਜਾਦ ,ਗੁਰਦੀਪ ਸਿੰਘ ਭੰਗੂ, ਬਲਜੀਤ ਸਿੰਘ, ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।
- Download Babushahi App
-
-