ਪੰਜਾਬ ਸਰਕਾਰ ਵੱਲੋਂ 253 ਅਧਿਆਪਕਾਂ ਨੂੰ ਬਰਖਾਸਤ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ 2026: ਪੰਜਾਬ ਸਰਕਾਰ ਵਲੋਂ 4161 ਅਧਿਆਪਕ ਭਰਤੀ ਵਿਚੋਂ 253 ਅਧਿਆਪਕਾਂ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕਰਨ ਦੇ ਅਧਿਆਪਕ ਮਾਰੂ ਫ਼ੈਸਲੇ ਵਿਰੁੱਧ ਬਠਿੰਡਾ ਦੀਆਂ ਅਧਿਆਪਕ ਜਥੇਬੰਦੀਆਂ ਨੇ
ਮਿੰਨੀ ਸਕੱਤਰੇਤ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਸਾੜੀ । ਇਸ ਮੌਕੇ ਅਧਿਆਪਕ ਆਗੂਆਂ ਜਗਪਾਲ ਬੰਗੀ, ਰੇਸ਼ਮ ਸਿੰਘ ਖੇਮੂਆਣਾ, ਅੰਮ੍ਰਿਤਪਾਲ ਸਿੰਘ ਮਾਨ, ਹਰਦੀਪ ਸਿੰਘ, ਬਲਜਿੰਦਰ ਸਿੰਘ ਸਿੱਧੂ, ਜੋਨੀ ਸਿੰਗਲਾ, ਬਲਜਿੰਦਰ ਸਿੰਘ, ਰਾਜਵੀਰ ਸਿੰਘ ਮਾਨ ਅਤੇ ਬਲਦੇਵ ਸਿੰਘ ਨੇ ਭਰਤੀ ਪ੍ਰਕਿਰਿਆ ਅਤੇ ਟਰਮੀਨੇਸ਼ਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4161 ਅਧਿਆਪਕਾਂ ਦੀ ਭਰਤੀ ਲਈ ਨਾਈਲੈਟ ਕੰਪਨੀ ਵਲੋਂ ਟੈੱਸਟ ਲਿਆਗਿਆ ਸੀ। ਇਸ ਟੈੱਸਟ ਦੀ ਉੱਤਰ ਕੁੰਜੀ ਵਿਚ 83 ਪ੍ਰਸ਼ਨਾਂ ਦੇ ਉੱਤਰ ਗਲਤ ਪਾਏ ਗਏ ਸਨ। ਇਸ ਮਾਮਲੇ ਨੂੰ ਲੈ ਕੇ 253 ਅਧਿਆਪਕ ਹਾਈਕੋਰਟ ਵਿਚ ਚਲੇ ਗਏ ਸਨ।
ਹਾਈਕੋਰਟ ਦੇ ਹੁਕਮਾਂ 'ਤੇ ਵੱਖ-ਵੱਖ ਯੂਨੀਵਰਸਿਟੀਆਂ ਤੇ ਵਿਦਵਾਨਾਂ ਦੀ ਟੀਮ ਵਲੋਂ ਗ਼ਲਤ ਉੱਤਰਾਂ ਨੂੰ ਦਰੁਸਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਅਧਿਆਪਕ ਚੋਣ ਸੂਚੀ ਵਿਚ ਸ਼ਾਮਲ ਹੋ ਗਏ ਤੇ ਮਈ 2023 ਵਿਚ ਉਨ੍ਹਾਂ ਨੇ ਨੌਕਰੀ ਜੁਆਇਨ ਕੀਤੀ ਸੀ ਆਗੂਆਂ ਅਨੁਸਾਰ ਕੰਪਨੀ ਦੀ ਉੱਤਰ ਕੁੰਜੀ ਦੇ ਆਧਾਰ 'ਤੇ ਚੁਣੇ ਗਏ ਕੁਝ ਹੋਰ ਉਮੀਦਵਾਰ ਇਸ ਮਾਮਲੇ ਵਿਚ ਹਾਈਕੋਰਟ ਚਲੇ ਗਏ ਸਨ। ਉਨ੍ਹਾਂ ਵਲੋਂ ਕੇਸ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵੀ ਨੌਕਰੀ 'ਤੇ ਜੁਆਇਨ ਕਰਵਾ
ਲਿਆ ਗਿਆ।ਉਨ੍ਹਾਂ ਕਿਹਾ ਕਿ ਹੁਣ ਸਿੱਖਿਆ ਵਿਭਾਗ ਵਲੋਂ ਕੰਪਨੀ ਦੀ ਉੱਤਰ ਕੁੰਜੀ ਨੂੰ ਸਹੀ ਮੰਨਦਿਆਂ ਇਨ੍ਹਾਂ 253 ਅਧਿਆਪਕਾਂ ਨੂੰ ਚੋਣ ਸੂਚੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਅਧਿਆਪਕ ਬਰਖਾਸਤ ਕਰ ਦਿੱਤੇ ਹਨ।
ਅਧਿਆਪਕ ਆਗੂਆਂ ਜਗਪਾਲ ਬੰਗੀ, ਰੇਸ਼ਮ ਸਿੰਘ ਖੇਮੂਆਣਾ, ਅੰਮ੍ਰਿਤਪਾਲ ਸਿੰਘ ਮਾਨ, ਹਰਦੀਪ ਸਿੰਘ, ਬਲਜਿੰਦਰ ਸਿੰਘ ਸਿੱਧੂ, ਜੋਨੀ ਸਿੰਗਲਾ ਤੇ ਬਲਜਿੰਦਰ ਸਿੰਘ,ਰਾਜਵੀਰ ਸਿੰਘ ਮਾਨ ਅਤੇ ਬਲਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਜਥੇਬੰਦੀਆਂ 253 ਪੀੜਤ ਅਧਿਆਪਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਦਿਆਂ ਅਧਿਆਪਕ ਜਥੇਬੰਦੀਆਂ ਇਹਨਾਂ ਸਾਥੀਆਂ ਦੀ ਟਰਮੀਨੇਸ਼ਨ ਰੱਦ ਕਰਵਾਉਣ ਅਤੇ ਇਹਨਾਂ ਦੀ ਨੌਕਰੀ ਬਹਾਲੀ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ 253 ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੰਭੀਰ ਸੰਕਟ ਪੈਦਾ ਕਰਨ ਵਾਲਾ ਹੈ, ਜਿਸ ਨੂੰ ਅਧਿਆਪਕ ਜਥੇਬੰਦੀਆਂ ਨਹੀਂ ਕਰਨਗੀਆਂ ਤੇ ਨੌਕਰੀਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣਗੀਆਂ।
- Download Babushahi App
-
-