ਪੈਨਸ਼ਨਰਾਂ ਵਲੋਂ ਇੱਕ ਦਿਨ ਦੀ ਪੈਨਸ਼ਨ ਹੜ੍ਹ ਪੀੜਤਾਂ ਲਈ ਦੇਣ ਦਾ ਫੈਸਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਸਤੰਬਰ,2025 : ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਸਾਬਕਾ ਡੀ ਈ ਓ ਗੁਰਮੇਲ ਸਿੰਘ, ਪ੍ਰਿ. ਧਰਮ ਪਾਲ ਜੀ ਦੀ ਭੈਣ ਜਸਪਾਲ ਕੌਰ, ਹਰਬੰਸ ਸਿੰਘ ਜੱਬੋਵਾਲ ਅਤੇ ਹੜ੍ਹਾਂ ਵਿੱਚ ਵਿਛੜ ਚੁੱਕੇ ਸਾਥੀਆਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ, ਕਰਨੈਲ ਸਿੰਘ ਰਾਹੋਂ, ਜੋਗਾ ਸਿੰਘ, ਸੋਹਣ ਸਿੰਘ, ਰਾਮ ਪਾਲ, ਰੇਸ਼ਮ ਲਾਲ, ਪ੍ਰਿ ਈਸ਼ਵਰ ਚੰਦਰ, ਸੁੱਚਾ ਰਾਮ, ਹਰਭਜਨ ਸਿੰਘ, ਹਰਮੇਸ਼ ਲਾਲ, ਆਦਿ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਬਾਵਜੂਦ ਡੈਮਾਂ ਵਿੱਚ ਨਿਸਚਿਤ ਮਾਤਰਾ ਤੋਂ ਵੱਧ ਪਾਣੀ ਇਕੱਠਾ ਕਰਨ, ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਸਰਕਾਰ ਵਲੋਂ ਬਚਾ ਦੇ ਪੁਖਤਾ ਪ੍ਰਬੰਧ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਸਮੁੱਚੇ ਪੰਜਾਬੀਆਂ, ਹਰਿਆਣਾ, ਰਾਜਸਥਾਨ ਸਮੇਤ ਵੱਖ ਵੱਖ ਰਾਜਾਂ ਤੋਂ ਹੜ੍ਹਪੀੜਤਾਂ ਦੀ ਕੀਤੀ ਜਾ ਰਹੀ ਮਦਦ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਸ਼ਲਾਘਾਯੋਗ ਕਦਮ ਦੱਸਿਆ।
ਮੀਟਿੰਗ ਵਿੱਚ ਪੈਨਸ਼ਨਰਾਂ ਵਲੋਂ ਇੱਕ ਦਿਨ ਦੀ ਪੈਨਸ਼ਨ ਹੜ੍ਹ ਪੀੜਤਾਂ ਲਈ ਮਦਦ ਦੇਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ 11 ਅਕਤੂਬਰ ਦੀ ਸੰਗਰੂਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਹੁਣ ਤੋਂ ਹੀ ਤਿਆਰੀਆਂ ਵਿਢਣ ਦੀ ਅਪੀਲ ਕੀਤੀ ਗਈ। ਇਸ ਸਮੇਂ ਜਰਨੈਲ ਸਿੰਘ, ਹੁਸਨ ਲਾਲ, ਅਵਤਾਰ ਸਿੰਘ, ਹਰਦਿਆਲ ਸਿੰਘ, ਹਰਬੰਸ ਸਿੰਘ, ਰਜਿੰਦਰ ਸਿੰਘ ਦੇਹਲ, ਮਹਿੰਦਰ ਪਾਲ, ਦੀਦਾਰ ਸਿੰਘ, ਹਰਭਜਨ ਸਿੰਘ, ਭਾਗ ਸਿੰਘ, ਬਖਤਾਵਰ ਸਿੰਘ, ਚਰਨ ਦਾਸ, ਰਾਵਲ ਸਿੰਘ, ਮਹਿੰਦਰ ਸਿੰਘ, ਵਿਜੇ ਕੁਮਾਰ, ਮਨਜੀਤ ਰਾਮ, ਧੰਨਾ ਰਾਮ, ਚਰਨਜੀਤ, ਕੁਲਦੀਪ ਸਿੰਘ ਕਾਹਲੋਂ, ਚੂਹੜ ਸਿੰਘ, ਦੇਸ ਰਾਜ ਬੱਜੋਂ, ਸੁਰਜੀਤ ਰਾਮ ਅਤੇ ਹੋਰ ਪੈਨਸ਼ਨਰ ਸਾਥੀ ਹਾਜ਼ਰ ਸਨ।