ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ
- 01 ਕਿਲੋ 500 ਗ੍ਰਾਮ ਆਈਸ, 01 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਸਮੇਤ 02 ਦੋਸ਼ੀ ਗ੍ਰਿਫਤਾਰ।
ਖੰਨਾ, 3 ਜੁਲਾਈ 2025 - ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਸ਼੍ਰੀ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਇੰਸਪੈਕਟਰ ਹਰਦੀਪ ਸਿੰਘ, ਇੰਚਾਰਜ ਸੀ.ਆਈ.ਏ, ਖੰਨਾ, ਸਬ-ਇੰਸਪੈਕਟਰ ਤਰਵਿੰਦਰ ਕੁਮਾਰ, ਮੁੱਖ ਅਫਸਰ ਥਾਣਾ, ਸਿਟੀ-2, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 01 ਕਿਲੋ 500 ਗ੍ਰਾਮ ਆਈਸ, 01 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ।
ਮਿਤੀ 01.07.2025 ਨੂੰ ਰਾਤ ਦੇ ਸਮੇ ਥਾਣਾ ਸਿਟੀ-2, ਖੰਨਾ ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਸ਼ੱਕੀ ਪੁਰਸ਼ਾਂ/ਵਹੀਕਲਾਂ ਦੀ ਚੈਕਿੰਗ ਸਬੰਧੀ ਨੇੜੇ ਪ੍ਰੇਮ ਭੰਡਾਰੀ ਪਾਰਕ ਪਾਸ ਮੌਜੂਦ ਸੀ ਤਾਂ ਦੋਰਾਨੇ ਚੈਕਿੰਗ ਸੱਕ ਦੀ ਬਿਨ੍ਹਾ ਪਰ ਇੱਕ ਮੋਨੇ ਨੌਜਵਾਨ ਜਿਸਦਾ ਨਾਮ ਵਿੱਕੀ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ, ਹਾਲ ਵਾਸੀ ਕਰਤਾਰ ਨਗਰ ਖੰਨਾ ਥਾਣਾ ਸਿਟੀ 02 ਖੰਨਾ ਸੀ, ਜਿਸਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬ੍ਰਾਮਦ ਕਰਕੇ ਮੁਕੱਦਮਾ ਨੰਬਰ 114 ਮਿਤੀ 01.07.2025 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-2, ਖੰਨਾ ਦਰਜ ਰਜਿਸਟਰ ਕੀਤਾ ਗਿਆ ।
ਦੋਸ਼ੀ ਵਿੱਕੀ ਉਕਤ ਦੀ ਡੁੰਘਾਈ ਨਾਲ ਪੁੱਛ-ਗਿੱਛ ਤੋ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਵਿੱਕੀ ਇਹ ਨਸ਼ਾ ਸੁਖਮਨ ਸਿੰਘ ਉਰਫ ਸ਼ਨੀ ਪੁੱਤਰ ਸਵਰਨ ਸਿੰਘ ਵਾਸੀ ਸਤਿਗੁਰੂ ਰਾਮ ਸਿੰਘ ਐਵੀਨਿਊ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਹਾਲ ਵਾਸੀ ਜੀ.ਐਫ 55 ਫਲੋਰ, ਸਿਵਜੋਤ ਅਪਾਰਟਮੈਟ ਖਰੜ, ਥਾਣਾ ਸਿਟੀ ਖਰੜ, ਜਿਲ੍ਹਾ ਮੋਹਾਲੀ ਤੋ ਸਸਤੇ ਭਾਅ ਪਰ ਖਰੀਦ ਕਰਕੇ ਲੈ ਕੇ ਆਉਂਦਾ ਸੀ। ਸੁਖਮਨ ਸਿੰਘ ਆਪਣੀ ਕਰੂਜ ਗੱਡੀ ਜਿਸ ਦਾ ਨੰਬਰ PB 02 CP 1700 ਹੈ ਵਿੱਚ ਆ ਕੇ ਸਿਵਜੋਤ ਅਪਾਰਟਮੈਂਟ ਦੇ ਗੇਟ ਪਰ ਹੀ ਨਸ਼ੀਲਾ ਪਾਊਡਰ ਦੇ ਜਾਂਦਾ ਹੈ। ਜਿਸ ਪਾਸੋਂ ਹੋਰ ਵੀ ਕਈ ਲੜਕੇ ਵੱਖ-ਵੱਖ ਕਿਸਮ ਦਾ ਨਸ਼ਾ ਲੈਣ ਲਈ ਆਉਂਦੇ ਹਨ। ਜਿਸ ਤੇ ਸੁਖਮਨ ਸਿੰਘ ਉਰਫ ਸਨੀ ਨੂੰ ਮੁੱਕਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਜੁਰਮ 29 NDPS Act ਦਾ ਵਾਧਾ ਕੀਤਾ ਗਿਆ। ਦੋਸ਼ੀ ਸੁਖਮਨ ਸਿੰਘ ਉਰਫ ਸ਼ਨੀ ਉਕਤ ਪਰ ਰੇਡ ਕਰਕੇ ਉਸਨੂੰ ਸ਼ਿਵਜੋਤ ਅਪਾਰਟਮੈਂਟ ਖਰੜ ਦੇ ਗੇਟ ਤੋਂ ਸਮੇਤ ਕਰੂਜ ਕਾਰ ਨੰਬਰ PB 02 CP 1700 ਦੇ ਕਾਬੂ ਕਰਕੇ ਦੋਸ਼ੀ ਦੇ ਕਬਜ਼ਾ ਵਾਲੀ ਕਰੂਜ਼ ਕਾਰ ਦੀ ਕਡੰਕਟਰ ਸੀਟ ਤੋਂ ਇੱਕ ਕਾਲੇ ਰੰਗ ਦੇ ਲਿਫਾਫੇ ਵਿੱਚੋਂ 01 ਕਿਲੋਗ੍ਰਾਮ ਅਫੀਮ ਅਤੇ ਇੱਕ ਪਾਰਦਰਸ਼ੀ ਲਿਫਾਫੇ ਵਿੱਚੋ 01 ਕਿਲੋ 500 ਗ੍ਰਾਮ ਆਈਸ ਬ੍ਰਾਮਦ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। ਦੋਸ਼ੀਆਂ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਬ੍ਰਾਮਦਗੀ ਦਾ ਵੇਰਵਾ:-
01 ਕਿਲੋ 500 ਗ੍ਰਾਮ ਆਈਸ,
2. 01 ਕਿਲੋਗ੍ਰਾਮ ਅਫੀਮ
3. 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ
4. ਕਰੂਜ ਕਾਰ ਨੰਬਰ PB 02 CP 1700
ਦੋਸ਼ੀਆਂ ਦਾ ਵੇਰਵਾ:-
ਦੋਸ਼ੀਆਂ ਦਾ ਨਾਮ ਅਤੇ ਵੇਰਵਾ
ਵਿੱਕੀ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ, ਹਾਲ ਵਾਸੀ ਕਰਤਾਰ ਨਗਰ ਖੰਨਾ ਥਾਣਾ ਸਿਟੀ 02 ਖੰਨਾ। (ਉਮਰ 33 ਸਾਲ)
ਸੁਖਮਨ ਸਿੰਘ ਉਰਫ ਸ਼ਨੀ ਪੁੱਤਰ ਸਵਰਨ ਸਿੰਘ ਵਾਸੀ ਸਤਿਗੁਰੂ ਰਾਮ ਸਿੰਘ ਐਵੀਨਿਊ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਹਾਲ ਵਾਸੀ ਜੀ.ਐਫ 55 ਫਲੋਰ, ਸਿਵਜੋਤ ਅਪਾਰਟਮੈਂਟ ਖਰੜ, ਥਾਣਾ ਸਿਟੀ ਖਰੜ, ਜਿਲ੍ਹਾ ਮੋਹਾਲੀ ।(ਉਮਰ 27 ਸਾਲ)
ਗ੍ਰਿਫਤਾਰੀ ਦੀ ਮਿਤੀ
ਪਹਿਲਾਂ ਦਰਜ ਮੁਕਦਮੇ
ਮੁੱਕਦਮਾ ਨੰਬਰ 147 ਮਿਤੀ 30.09.2024 ਖੰਨਾ।