ਦੀਨਾਨਗਰ: ਹੁਣ ਧਾਰਮਿਕ ਸਥਾਨ ਵੀ ਨਹੀਂ ਰਹੇ ਸੁਰੱਖਿਅਤ; ਪਿੰਡ ਭਟੋਆ ਦੇ ਜਠੇਰਿਆਂ ਵਾਲੇ ਮੰਦਰ 'ਚੋਂ ਦਾਨ ਪੇਟੀ ਦੀ ਨਕਦੀ ਚੋਰੀ
ਧਾਰਮਿਕ ਸਥਾਨ ਵੀ ਨਹੀਂ ਰਹੇ ਸੁਰੱਖਿਅਤ ਪਿੰਡ ਭਟੋਆ ਦੇ ਜਠੇਰਿਆਂ ਵਾਲੇ ਮੰਦਰ 'ਚੋਂ ਦਾਨ ਪੇਟੀ ਦੀ ਨਕਦੀ ਚੋਰੀ
ਰੋਹਿਤ ਗੁਪਤਾ, ਗੁਰਦਾਸਪੁਰ
ਦੀਨਾਨਗਰ ਦੇ ਪਿੰਡ ਭਟੋਆ ਵਿਖੇ ਸਥਿਤ ਜਠੇਰਿਆਂ ਦੇ ਮੰਦਰ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਪਿੰਡ ਦੇ ਨਿਵਾਸੀ ਦਰਸ਼ਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਮੰਦਰ ਮੱਥਾ ਟੇਕਣ ਗਏ।ਜਦੋਂ ਸ਼ਰਧਾਲੂ ਸਵੇਰੇ ਮੰਦਰ ਪਹੁੰਚੇ ਤਾਂ ਮੰਦਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ।ਅੰਦਰ ਜਾ ਕੇ ਦੇਖਿਆ ਕਿ ਚੋਰਾਂ ਨੇ ਮੰਦਰ ਦੀ ਦਾਨ ਪੇਟੀ ਤੋੜ ਦਿੱਤੀ ਸੀ ਅਤੇ ਉਸ ਵਿੱਚ ਮੌਜੂਦ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਘਟਨਾ ਦੀ ਸੂਚਨਾ ਤੁਰੰਤ 112 ਨੰਬਰ 'ਤੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਦਾ ਜਾਇਜ਼ਾ ਲਿਆ।
ਪੀੜਤ ਧਿਰ ਅਤੇ ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਥਾਣਾ ਦੀਨਾਨਗਰ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਦਰਸ਼ਨ ਕੁਮਾਰ ਅਤੇ ਹੋਰਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Click to Follow Babushahi Facebook page →