ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ; ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
ਹਜ਼ਰਤ ਨਿਜ਼ਾਮੂਦੀਨ ਅਤੇ ਸਹਾਰਨਪੁਰ ਤੋਂ ਹੋਵੇਗਾ ਸੰਚਾਲਨ
ਫਿਰੋਜ਼ਪੁਰ (27 ਮਾਰਚ, 2026): ਬਿਆਸ ਵਿਖੇ ਰਾਧਾ ਸੁਆਮੀ ਸਤਸੰਗ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਸਫ਼ਰ ਦੀਆਂ ਸਹੂਲਤਾਂ ਦੇਣ ਲਈ ਰੇਲਵੇ ਨੇ ਹਜ਼ਰਤ ਨਿਜ਼ਾਮੂਦੀਨ ਅਤੇ ਸਹਾਰਨਪੁਰ ਤੋਂ ਬਿਆਸ ਲਈ ਵਿਸ਼ੇਸ਼ ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਵਿਸ਼ੇਸ਼ ਗੱਡੀਆਂ ਵਿਸ਼ੇਸ਼ ਤੌਰ 'ਤੇ ਬਿਆਸ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਗਈਆਂ ਹਨ।
ਰੇਲ ਗੱਡੀਆਂ ਦਾ ਵੇਰਵਾ ਅਤੇ ਸਮਾਂ-ਸਾਰਣੀ:
1. ਹਜ਼ਰਤ ਨਿਜ਼ਾਮੂਦੀਨ – ਬਿਆਸ – ਹਜ਼ਰਤ ਨਿਜ਼ਾਮੂਦੀਨ (04451/04452):
-
ਗੱਡੀ ਨੰਬਰ 04451: ਇਹ ਟ੍ਰੇਨ 23 ਅਪ੍ਰੈਲ ਅਤੇ 7 ਮਈ, 2026 ਨੂੰ ਰਾਤ 19:40 ਵਜੇ ਹਜ਼ਰਤ ਨਿਜ਼ਾਮੂਦੀਨ ਤੋਂ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 04:05 ਵਜੇ ਬਿਆਸ ਪਹੁੰਚੇਗੀ।
-
ਗੱਡੀ ਨੰਬਰ 04452 (ਵਾਪਸੀ): ਇਹ ਟ੍ਰੇਨ 26 ਅਪ੍ਰੈਲ ਅਤੇ 10 ਮਈ, 2026 ਨੂੰ ਰਾਤ 20:35 ਵਜੇ ਬਿਆਸ ਤੋਂ ਚੱਲੇਗੀ ਅਤੇ ਅਗਲੀ ਸਵੇਰ 04:00 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ।
-
ਠਹਿਰਾਅ: ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ।
2. ਸਹਾਰਨਪੁਰ – ਬਿਆਸ – ਸਹਾਰਨਪੁਰ (04565/04566):
-
ਗੱਡੀ ਨੰਬਰ 04565: ਇਹ ਟ੍ਰੇਨ 24 ਅਪ੍ਰੈਲ, 1 ਮਈ ਅਤੇ 8 ਮਈ, 2026 ਨੂੰ ਰਾਤ 20:50 ਵਜੇ ਸਹਾਰਨਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 02:15 ਵਜੇ ਬਿਆਸ ਪਹੁੰਚੇਗੀ।
-
ਗੱਡੀ ਨੰਬਰ 04566 (ਵਾਪਸੀ): ਇਹ ਟ੍ਰੇਨ 26 ਅਪ੍ਰੈਲ, 3 ਮਈ ਅਤੇ 10 ਮਈ, 2026 ਨੂੰ ਦੁਪਹਿਰ 15:00 ਵਜੇ ਬਿਆਸ ਤੋਂ ਚੱਲੇਗੀ ਅਤੇ ਉਸੇ ਦਿਨ ਰਾਤ 21:10 ਵਜੇ ਸਹਾਰਨਪੁਰ ਪਹੁੰਚੇਗੀ।
-
ਠਹਿਰਾਅ: ਯਮੁਨਾਨਗਰ-ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ।
Click to Follow Babushahi Facebook page →