ਖੰਨਾ ਬਾਰ ਐਸੋਸੀਏਸ਼ਨ ਚੋਣ ਨਤੀਜੇ: ਜਗਜੀਤ ਸਿੰਘ ਔਜਲਾ ਬਣੇ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
Ravinder Singh
12 ਸਤੰਬਰ, 2026, ਖੰਨਾ
ਖੰਨਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਦੇਰ ਰਾਤ ਐਲਾਨੇ ਗਏ, ਜਿਸ ਵਿੱਚ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ ਹੈ। ਚੋਣ ਅਧਿਕਾਰੀਆਂ (RO) ਐਡਵੋਕੇਟ ਅਜੇ ਦੇਵੇਸ਼ਵਰ, ਐਡਵੋਕੇਟ ਸੁਨੰਦਨ ਗੈਂਦ, ਐਡਵੋਕੇਟ ਵਰਿੰਦਰ ਸਹੋਤਾ ਅਤੇ ਐਡਵੋਕੇਟ ਹਰਦੀਪ ਭੱਟੀ ਵੱਲੋਂ ਸਾਰੇ ਅਹੁਦਿਆਂ ਦੇ ਨਤੀਜਿਆਂ ਦਾ ਰਸਮੀ ਐਲਾਨ ਕੀਤਾ ਗਿਆ।
ਚੋਣ ਨਤੀਜਿਆਂ ਅਨੁਸਾਰ ਵੱਖ-ਵੱਖ ਅਹੁਦਿਆਂ 'ਤੇ ਜੇਤੂ ਰਹੇ ਉਮੀਦਵਾਰਾਂ ਦੇ ਵੇਰਵੇ ਇਸ ਪ੍ਰਕਾਰ ਹਨ:
ਪ੍ਰਧਾਨ: ਐਡਵੋਕੇਟ ਜਗਜੀਤ ਸਿੰਘ ਔਜਲਾ 299 ਵੋਟਾਂ ਲੈ ਕੇ ਜੇਤੂ ਰਹੇ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਐਡਵੋਕੇਟ ਬਲਜਿੰਦਰ ਸਿੰਘ ਨੂੰ 185 ਵੋਟਾਂ ਮਿਲੀਆਂ। ਇਸ ਅਹੁਦੇ ਲਈ 2 ਵੋਟਾਂ 'ਨੋਟਾ' (NOTA) ਨੂੰ ਪਈਆਂ ਅਤੇ 5 ਵੋਟਾਂ ਰੱਦ (ਕੈਂਸਲ) ਹੋਈਆਂ।
ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ): ਐਡਵੋਕੇਟ ਸਿਮਰਨ ਮਾਨ 273 ਵੋਟਾਂ ਹਾਸਲ ਕਰਕੇ ਜੇਤੂ ਬਣੇ। ਉਨ੍ਹਾਂ ਨੇ ਐਡਵੋਕੇਟ ਪੀ.ਜੇ. ਔਜਲਾ (205 ਵੋਟਾਂ) ਨੂੰ ਹਰਾਇਆ। ਇਸ ਚੋਣ ਵਿੱਚ 7 ਵੋਟਾਂ ਨੋਟਾ ਨੂੰ ਪਈਆਂ ਅਤੇ 6 ਵੋਟਾਂ ਰੱਦ ਹੋਈਆਂ।
ਮੀਤ ਪ੍ਰਧਾਨ (ਮਹਿਲਾ): ਐਡਵੋਕੇਟ ਰਸ਼ਮੀ ਮੈਨਰੋ ਨੇ 242 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਐਡਵੋਕੇਟ ਵੀਨਾ ਗੁਲਾਟੀ ਨੂੰ 224 ਵੋਟਾਂ ਮਿਲੀਆਂ। ਇਸ ਅਹੁਦੇ ਲਈ 17 ਵੋਟਾਂ ਨੋਟਾ ਨੂੰ ਪਈਆਂ ਅਤੇ 8 ਵੋਟਾਂ ਰੱਦ ਹੋਈਆਂ।
ਸਕੱਤਰ (ਸੈਕਟਰੀ): ਐਡਵੋਕੇਟ ਆਯੂਸ਼ਪਾਲ ਸਿੰਘ 292 ਵੋਟਾਂ ਲੈ ਕੇ ਜੇਤੂ ਰਹੇ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਐਡਵੋਕੇਟ ਅਨਿਲ ਕੁਮਾਰ ਨੂੰ 186 ਵੋਟਾਂ ਮਿਲੀਆਂ। ਇਸ ਚੋਣ ਵਿੱਚ 10 ਵੋਟਾਂ ਨੋਟਾ ਨੂੰ ਪਈਆਂ ਅਤੇ 3 ਵੋਟਾਂ ਰੱਦ ਹੋਈਆਂ।
ਜੁਆਇੰਟ ਸਕੱਤਰ: ਐਡਵੋਕੇਟ ਆਦੇਸ਼ਪ੍ਰੀਤ ਕੌਰ 263 ਵੋਟਾਂ ਨਾਲ ਜੇਤੂ ਰਹੇ, ਜਦੋਂ ਕਿ ਐਡਵੋਕੇਟ ਮਨਪ੍ਰੀਤ ਕੌਰ ਨੂੰ 208 ਵੋਟਾਂ ਮਿਲੀਆਂ। ਇਸ ਚੋਣ ਵਿੱਚ 10 ਵੋਟਾਂ ਨੋਟਾ ਨੂੰ ਪਈਆਂ ਅਤੇ 10 ਵੋਟਾਂ ਰੱਦ ਹੋਈਆਂ।
ਵਿੱਤ ਸਕੱਤਰ (ਫਾਇਨਾਂਸ ਸੈਕਟਰੀ): ਐਡਵੋਕੇਟ ਜਗਦੀਸ਼ ਰਾਣਾ 263 ਵੋਟਾਂ ਲੈ ਕੇ ਚੁਣੇ ਗਏ। ਉਨ੍ਹਾਂ ਦੇ ਵਿਰੋਧੀ ਐਡਵੋਕੇਟ ਅਵਤਾਰ ਸਿੰਘ ਨੂੰ 178 ਵੋਟਾਂ ਮਿਲੀਆਂ। ਇਸ ਅਹੁਦੇ ਲਈ 36 ਵੋਟਾਂ ਨੋਟਾ ਨੂੰ ਪਈਆਂ ਅਤੇ 13 ਵੋਟਾਂ ਰੱਦ ਹੋਈਆਂ।
ਕਾਰਜਕਾਰੀ (ਐਗਜ਼ੀਕਿਊਟਿਵ) ਮੈਂਬਰ:
ਐਗਜ਼ੀਕਿਊਟਿਵ ਮੈਂਬਰਾਂ ਵਿੱਚ ਐਡਵੋਕੇਟ ਮੋਕਸ਼ ਕੁਮਾਰ (307 ਵੋਟਾਂ), ਐਡਵੋਕੇਟ ਸਤਨਾਮ ਸਿੰਘ (300 ਵੋਟਾਂ), ਐਡਵੋਕੇਟ ਜੈਦੀਪ ਗੋਇਲ (283 ਵੋਟਾਂ), ਐਡਵੋਕੇਟ ਮਨਦੀਪ ਕੌਰ (274 ਵੋਟਾਂ) ਅਤੇ ਐਡਵੋਕੇਟ ਜਸਪ੍ਰੀਤ ਕੌਰ (241 ਵੋਟਾਂ) ਵੋਟਾਂ ਹਾਸਲ ਕਰਕੇ ਕਾਰਜਕਾਰੀ ਮੈਂਬਰ ਵਜੋਂ ਜੇਤੂ ਰਹੇ।
- Download Babushahi App
-
-