ਕੈਂਸਰ ਦੀ ਮੁੱਢਲੇ ਪੱਧਰ ‘ਤੇ ਪਹਿਚਾਣ ਲਈ ਸਟਾਫ ਨਰਸਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 11 ਨਵੰਬਰ 2025 : ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਦੀ ਦੇਖ-ਰੇਖ ਨਰਸਿੰਗ ਸਟਾਫ ਦੀ ਕੈਸਰ ਦੀ ਸਕਰੀਨਿੰਗ ਸਬੰਧੀ ਵਿਸ਼ੇਸ ਸਿਖਲਾਈ ਦੇਣ ਲਈ ਕੈਂਪ ਲਾਇਆ ਗਿਆ ਜਿਸ ਵਿੱਚ ਮੂੰਹ, ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦੀ ਜਾਂਚ ਅਤੇ ਮੁੱਢਲੇ ਲੱਛਣਾਂ ਦੀ ਪਹਿਚਾਣ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਕਿਹਾ ਕਿ ਕੈਂਸਰ ਦਾ ਮੁੱਢਲੇ ਪੱਧਰ ਉਪਰ ਪਹਿਚਾਣ ਹੋਣਾ ਬਹੁਤ ਮਹੱਤਵਪੂਰਨ ਹੈ ਇਸ ਨਾਲ ਸਮੇ ਸਿਰ ਇਲਾਜ ਹੋ ਜਾਦਾ ਹੈ ਅਤੇ ਮਰੀਜ ਦਾ ਸਰੀਰਿਕ ਅਤੇ ਆਰਥਿਕ ਨੁਕਸਾਨ ਤੋ ਵੀ ਬਚਾਅ ਹੁੰਦਾ ਹੈ।
ਇਸ ਟ੍ਰੇਨਿੰਗ ਲਈ ਕੈਸਰ ਰੋਗ ਦੇ ਮਾਹਿਰ ਡਾ ਵੰਦਨ ਮਿੱਡਾ, ਡਾ ਪੁਨੀਤ ਸਲੂਜਾਂ, ਡਾ ਜਸਨਪ੍ਰੀਤ, ਡਾ ਕਿਰਨ ਵੱਲੋ ਬਾਰੀਕੀ ਨਾਲ ਸਟਾਫ ਨੂੰ ਸਿਖਲਾਈ ਦਿੱਤੀ ਗਈ। ਇਸ ਟ੍ਰੇਨਿੰਗ ਨਾਲ ਸਟਾਫ ਦੀ ਕਾਰਗੁਜਾਰੀ ਵਿੱਚ ਵਾਧਾ ਅਤੇ ਸਕਰੀਨਿੰਗ ਦੀ ਗਿਣਤੀ ਅਤੇ ਟੀਚੇ ਆਦਿ ਪੂਰੇ ਹੋਣ ਵਿੱਚ ਸਹਾਇਤਾ ਮਿਲੇਗੀ।
ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਹਰੇਕ ਬੁੱਧਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੰਮਰਾ ਨੰ 108 ਵਿਖੇ ਕੈਂਸਰ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਨੌਡਲ ਅਫਸਰ ਡਾ ਕਰਨ ਅਬਰੌਲ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਅਣਦੇਖਾ ਨਾ ਕਰਨ ਅਤੇ ਜੇਕਰ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਕੈਂਸਰ ਤੋਂ ਬਚਾਅ ਲਈ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਬਹੁਤ ਜ਼ਰੂਰੀ ਹੈ।
ਸਿਹਤ ਵਿਭਾਗ ਵੱਲੋਂ ਸਭ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਮਹਿਲਾਵਾਂ ਨੂੰ ਜਾਂਚ ਲਈ ਪ੍ਰੇਰਿਤ ਕਰਨ ਅਤੇ ਕੈਂਸਰ ਵਿਰੁੱਧ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰੋਹਿਤ ਜਿੰਦਲ, ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਸੁਖਵਿੰਦਰ ਸਿੰਘ, ਰਾਜਵੰਤ ਅਤੇ ਕਰਨ ਐਨ.ਸੀ.ਡੀ ਤੋਂ ਹਾਜਰ ਸਨ ।