ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਤਲ ਮਾਮਲੇ ਦਾ ਖੁਲਾਸਾ, ਇੱਕ ਦੋਸ਼ੀ ਹਥਿਆਰ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 22 ਅਕਤੂਬਰ 2025 ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ., ਦੀਆਂ ਹਦਾਇਤਾਂ ਅਧੀਨ ਅਤੇ ਹਰਪਾਲ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ), ਅਮਨਦੀਪ ਸਿੰਘ ਬਰਾੜ ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ) ਲੁਧਿਆਣਾ ਦੀ ਅਗਵਾਈ ਹੇਠ, ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਲੁਧਿਆਣਾ ਅਤੇ ਐਸ.ਆਈ. ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਮਹੱਤਵਪੂਰਨ ਕਤਲ ਮਾਮਲੇ ਵਿੱਚ ਸ਼ਾਮਲ ਦੋਸ਼ੀ ਨੂੰ ਟਰੇਸ ਕਰਕੇ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਤੀ 02-10-2025 ਨੂੰ ਮੁਹੱਲਾ ਫੌਜੀ ਕਲੋਨੀ, ਗਲੀ ਨੰਬਰ 01, ਥਾਣਾ ਮੋਤੀ ਨਗਰ, ਲੁਧਿਆਣਾ ਦੇ ਏਰੀਆ ਵਿੱਚ ਜਾਗਰਨ ਦੌਰਾਨ ਹੋਈ ਲੜਾਈ ਵਿੱਚ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਮੈਨੂੰ ਪੁੱਤਰ ਰਾਮ ਪ੍ਰਸ਼ਾਦ ਦੀ ਮੌਤ ਹੋ ਗਈ ਸੀ। ਇਸ ਸੰਬੰਧੀ ਥਾਣਾ ਮੋਤੀ ਨਗਰ ਲੁਧਿਆਣਾ ਵਿੱਚ ਮੁਕੱਦਮਾ ਨੰਬਰ 172 ਮਿਤੀ 03-10-2025 ਅਧੀਨ ਧਾਰਾ 103(2), 190, 191(3) BNS ਤੇ 25 Arms Act ਅਧੀਨ ਦਰਜ ਕੀਤਾ ਗਿਆ ਸੀ। ਤਫਤੀਸ਼ ਦੇ ਦੌਰਾਨ ਮਿਤੀ 18-10-2025 ਨੂੰ ਮੁਦਈ ਰਾਮ ਜੀ ਪ੍ਰਸ਼ਾਦ ਦੇ ਬਿਆਨ 'ਤੇ ਵਿਸ਼ਾਲ ਠਾਕਰ ਪੁੱਤਰ ਕਾਮੇਸ਼ਵਰ ਠਾਕੁਰ ਵਾਸੀ ਮਕਾਨ ਨੰਬਰ 437, ਗਲੀ ਨੰਬਰ 03, ਨਿਊ ਮਾਇਆਪੁਰੀ, ਨੇੜੇ ਬਸਤੀ ਚੌਕ, ਲੁਧਿਆਣਾ ਨੂੰ ਨਾਮਜ਼ਦ ਦੋਸ਼ੀ ਕਰਕੇ ਮੁਕੱਦਮੇ ਵਿੱਚ ਧਾਰਾ 61(2) BNS ਦਾ ਵਾਧਾ ਕੀਤਾ ਗਿਆ।
ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਅਤੇ ਐਸ.ਆਈ. ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਮੋਤੀ ਨਗਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਡੂੰਘਾਈ ਨਾਲ ਕਾਰਵਾਈ ਕਰਦਿਆਂ ਦੋਸ਼ੀ ਵਿਸ਼ਾਲ ਠਾਕਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ। ਦੋਸ਼ੀ ਤੋਂ ਪੁੱਛਗਿੱਛ ਦੌਰਾਨ 01 ਪਿਸਟਲ 32 ਬੋਰ (ਕੰਟਰੀਮੇਡ) ਸਮੇਤ 02 ਮੈਗਜ਼ੀਨ, 15 ਜ਼ਿੰਦਾ ਰੌਂਦ ਅਤੇ 01 ਦੇਸੀ ਕੱਟਾ 315 ਬੋਰ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਮਿਤੀ 23-10-2025 ਤੱਕ ਪੁਲਿਸ ਰਿਮਾਂਡ ਅਧੀਨ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਤਲ ਮਾਮਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।