ਐਲ ਆਰ ਡੀ ਏ ਵੀ ਜਗਰਾਉਂ ਦੇ ਪ੍ਰੋਫੈ: ਡਾਕਟਰ ਵਰੁਣ ਗੋਇਲ ਨੇ ਰਚਿਆ ਇਤਿਹਾਸ
ਪੰਜਾਬ ਯੂਨੀਵਰਸਿਟੀ ਦੀਆਂ ਸੈਨਟ ਦੀਆਂ ਚੋਣਾਂ ਵਿੱਚ ਕੀਤੀ ਜਿੱਤ ਪ੍ਰਾਪਤ
ਜਗਰਾਉਂ, 23 ਸਤੰਬਰ (ਦੀਪਕ ਜੈਨ) : ਐਲ ਆਰ ਡੀ ਏ ਵੀ ਕਾਲਜ ਜਗਰਾਉਂ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਡਾਕਟਰ ਵਰੁਣ ਗੋਇਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਈਆਂ ਸੈਨਟ ਚੋਣਾਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਇਤਿਹਾਸ ਬਣਾ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਗਰਾਉਂ ਤੋਂ ਕਿਸੇ ਵੀ ਵਿਅਕਤੀ ਦੁਆਰਾ ਇਹ ਮੁਕਾਮ ਹਾਸਲ ਨਹੀਂ ਕੀਤਾ ਗਿਆ। ਕਾਲਜ ਦੇ ਲੰਬੇ ਸਮੇਂ ਦੇ ਇਤਿਹਾਸ ਵਿੱਚ ਵੀ ਪਹਿਲੀ ਵਾਰ ਕਿਸੇ ਪ੍ਰੋਫੈਸਰ ਨੇ ਸੈਨਟ ਦੀ ਇਲੈਕਸ਼ਨ ਜਿੱਤੀ ਹੈ। ਇਸ ਤੋਂ ਪਹਿਲਾਂ ਡਾਕਟਰ ਵਰੁਣ ਗੋਇਲ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਐਗਜੀਕਿਊਟਿਵ ਮੈਂਬਰ ਦੇ ਅਹੁਦੇ ਉੱਤੇ ਵੀ ਕਾਰਜ ਕਰ ਰਹੇ ਹਨ । ਯੂਨੀਅਨ ਵਿੱਚ ਰਹਿੰਦਿਆਂ ਵੀ ਇਹਨਾਂ ਨੇ ਪ੍ਰੋਫੈਸਰਾਂ ਦੀਆਂ ਮੰਗਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਆਜ਼ਾਦ ਸੁਭਾਅ ਦੇ ਮਾਲਕ ਡਾਕਟਰ ਵਰੁਣ ਗੋਇਲ ਦਾ ਕਹਿਣਾ ਹੈ ਕਿ ਉਹ ਹੁਣ ਯੂਨੀਵਰਸਿਟੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਤੀ ਵਚਨਵੱਧ ਰਹਿਣਗੇ ਉਨਾਂ ਨੇ ਕਿਹਾ ਕਿ ਉਹ ਯੂਨੀਵਰਸਿਟੀ ਵਿੱਚ ਵਧ ਰਹੀਆਂ ਫੀਸਾਂ ਪ੍ਰਤੀ ਚਿੰਤਤ ਹਨ ਜਿਸ ਲਈ ਉਹ ਆਪਣੀ ਆਵਾਜ਼ ਬੁਲੰਦ ਕਰਨਗੇ। ਜਿੱਤ ਉਪਰੰਤ ਉਹਨਾਂ ਦੇ ਕਾਲਜ ਵਿੱਚ ਪਹੁੰਚਣ ਸਮੇਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਨੁਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਕਾਲਜ ਦੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਆਪਣੀ ਖੁਸ਼ੀ ਢੋਲ ਦੀ ਤਾਲ ਉੱਤੇ ਭੰਗੜੇ ਪਾਉਣ ਦੇ ਨਾਲ- ਨਾਲ ਲੱਡੂ ਵੰਡ ਕੇ ਸਾਂਝੀ ਕੀਤੀ। ਡਾਕਟਰ ਵਰੁਣ ਗੋਇਲ ਵੱਲੋਂ ਕਾਲਜ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਤੋਂ ਬਿਨਾਂ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਜਿੱਤ ਨੂੰ ਆਪਣੇ ਵੋਟਰਾਂ ਦੀ ਜਿੱਤ ਦੱਸਿਆ। ਇਸ ਮੌਕੇ ਪ੍ਰੋਫੈਸਰ ਵਿਕਾਸ ਮਹਿੰਦੀਰੱਤਾ ,ਪ੍ਰੋਫੈਸਰ ਪਰਵਿੰਦਰ ਸਿੰਘ ਬਾਜਵਾ, ਪ੍ਰੋਫੈਸਰ ਸ਼ੈਲਜਾ ਗੋਇਲ, ਪ੍ਰੋਫੈਸਰ ਬਿੰਦੂ ਸ਼ਰਮਾ, ਪ੍ਰੋਫੈਸਰ ਰੇਨੂ ,ਪ੍ਰੋਫੈਸਰ ਕਲਿਕਾ ਜੈਨ, ਪ੍ਰੋਫੈਸਰ ਪੱਲਵੀ ਕਟਾਰੀਆ, ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਪ੍ਰਿਅੰਕਾ, ਪ੍ਰੋਫੈਸਰ ਮਲਕੀਤ ਕੌਰ ਅਤੇ ਪ੍ਰੋਫੈਸਰ ਸਾਹਿਲ ਬਾਂਸਲ, ਪ੍ਰੋਫੈਸਰ ਰਮਨਦੀਪ ਸਿੰਘ ਤੋਂ ਇਲਾਵਾ ਕਾਲਜ ਦੇ ਸੁਪਰਡੈਂਟ ਜਗਦੀਪ ਸਿੰਘ ਵੀ ਹਾਜ਼ਰ ਸਨ।
- Download Babushahi App
-
-