ਅਰਲੀ ਚਾਈਲਡ ਐਂਡ ਐਜੂਕੇਸ਼ਨ ਦੇ ਖੇਤਰ ਚ ਕੰਮ ਕਰ ਰਹੇ ਸਕੂਲਾਂ ਨੂੰ ਰਜਿਸਟਰਡ ਕਰਵਾਉਣਾ ਲਾਜਮੀ
ਰੋਹਿਤ ਗੁਪਤਾ
ਗੁਰਦਾਸਪੁਰ,10 ਨਵੰਬਰ 2025- ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਪ੍ਰਾਈਵੇਟ ਸੰਸਥਾਵਾ ਜੋ ਕਿ ਅਰਲੀ ਚਾਈਲਡ ਐਂਡ ਐਜੂਕੇਸਨ ਦੇ ਖੇਤਰ ਵਿੱਚ ਕੰਮ ਕਰ ਰਹੀਆ ਹਨ, ਉਹਨਾ ਨੂੰ ਰਜਿਸਟਰਡ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆ ਗਈਆ ਸਨ।
ਇਨਾਂ ਹਦਾਇਤਾਂ ਦੇ ਸਨਮੁੱਖ ਪੰਜਾਬ ਰਾਜ ਵਿੱਚ 3 ਤੋ 6 ਸਾਲ ਦੇ ਬੱਚਿਆ ਲਈ ਈ.ਸੀ.ਸੀ.ਈ. ਖੇਤਰ ਵਿੱਚ ਕੰਮ ਕਰ ਰਹੀਆ ਸੰਸਥਾਵਾ ਦੀ ਵਿਭਾਗ ਵੱਲੋ ਰਜਿਸਟ੍ਰੇਸਨ ਕਰਨੀਆ ਲਾਜ਼ਮੀ ਹਨ |
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਜਸਮੀਤ ਕੋਰ, ਜਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਨੇ ਦੱਸਿਆ ਕਿ ਸਰਕਾਰ ਦੇ ਹਦਾਇਤਾ ਦੇ ਅਨੁਸਾਰ ਪਹਿਲਾ ਵੀ ਮਿਤੀ 15 ਮਈ ਨੂੰ ਪ੍ਰੈਸ ਨੋਟ ਰਾਹੀ ਸਮੂਹ ਪਲੇਵੇ ਸਕੂਲਾ ਨੂੰ ਰਜਿਸਟ੍ਰੇਸਨ ਕਰਵਾਉਣ ਲੀ ਹਦਾਇਤਾਂ ਜਾਰੀ ਕੀਤੀਆਂ ਗਈਆ ਸਨ ਕਾਫੀ ਸਕੂਲਾ ਵੱਲੋ ਇਨਾ ਹਦਾਇਤਾ ਦੀ ਪਾਲਣਾ ਕਰ ਦੇ ਹੋਏ ਰਜਿਸਟ੍ਰੇਸਨ ਕਰਵਾ ਲਈ ਗਈ ਸੀ ਪਰੰਤੂ ਕੁੱਝ ਸਕੂਲਾ ਵੱਲੋ ਅਜੇ ਵੀ ਸਰਕਾਰੀ ਹਦਾਇਤਾ ਨੂੰ ਅਨਦੇਖਾ ਕਰਦੇ ਹੋਏ ਬਿਨਾ ਰਜਿਸਟ੍ਰੇਸਨ ਦੇ ਸਕੂਲ ਚਲਾ ਰਹੇ ਹਨ |
ਜਿਨ੍ਹਾਂ ਸਕੂਲਾ ਵੱਲੋ ਹਾਲੇ ਤੱਕ ਆਪਣੇ ਸਕੂਲ ਦੀ ਰਜਿਸਟ੍ਰੇਸ਼ਨ ਨਹੀ ਕਰਵਾਈ ਹੈ ਉਨ੍ਹਾ ਲਈ ਰਜਿਸਟ੍ਰੇਸਨ ਕਰਵਾਉਣਾ ਲਾਜਮੀ ਹੈ ਜੋ ਕਿ 25 ਨਵੰਬਰ ਤੱਕ ਆਪਣੇ ਸਕੂਲ ਦੀ ਰਜਿਸਟ੍ਰੇਸਨ ਕਰਵਾ ਸਕਦੇ ਹਨ | ਜੋ ਕਿ ਰਜਿਸਟ੍ਰੇਸਨ ਕਰਨ ਦੇ ਸਮੇ ਵਿੱਚ ਵਾਧਾ ਕੀਤਾ ਗਿਆ ਹੈ | ਇਸ ਸਬੰਧੀ ਵਿਭਾਗ ਦੀ ਵੈੱਬਸਾਈਟ ਤੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਰਜਿਸਟ੍ਰੇਸਨ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦੇ ਕਮਰਾ ਨੰ 218-220, ਪਹਿਲੀ ਮੰਜਿਲ, ਬਲਾਕ ਏ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਹੋਵੇਗੀ |
ਉਨਾ ਕਿਹਾ ਕਿ ਜੇਕਰ ਪ੍ਰਾਈਵੇਟ ਸਕੂਲਾਂ ਵੱਲੋ ਨਿਸਚਿਤ ਸਮੇ ਵਿੱਚ ਰਜਿਸਟ੍ਰੇਸਨ ਨਹੀ ਕਰਵਾਈ ਗਈ ਤਾ ਉਨ੍ਹਾ ਖਿਲਾਫ ਵਿਭਾਗੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ |