'ਵਰਡ ਹਾਰਟ ਡੇਅ' 'ਤੇ ਆਕਾਸ਼ ਹਸਪਤਾਲ ਬਟਾਲਾ ਵਿਖੇ ਸਮਾਗਮ
ਸ਼ੂਗਰ ਰੋਗ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦਿੱਤੀ ਵੱਡਮੁੱਲੀ ਜਾਣਕਾਰੀ
ਰੋਹਿਤ ਗੁਪਤਾ
ਬਟਾਲਾ, 1 ਨਵੰਬਰ ਵਰਡ ਹਾਰਟ ਡੇਅ 'ਤੇ ਆਕਾਸ਼ ਹਸਪਤਾਲ ਬਟਾਲਾ ਵਿਖੇ ਇਕ ਛੋਟੇ ਪਰ ਪ੍ਰਭਾਵਸ਼ਾਲੀ
ਸਮਾਗਮ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਵਿੱਚ ਮਨਾਇਆ ਗਿਆ ,ਜਿਸ ਵਿੱਚ ਬਟਾਲਾ IMA ਦੇ ਪ੍ਰਧਾਨ ਅਤੇ ਸੀਨੀਅਰ ਵਾਈਸ ਚੇਅਰਮੈਨ Peda ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਮਰੀਜਾਂ ਅਤੇ ਆਏ ਪਤਵੰਤਿਆਂ ਨੂੰ ਸ਼ੂਗਰ ਰੋਗ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਸੁਚੇਤ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਕੁਦਰਤ ਦੇ ਉਲਟ ਆਦਤਾਂ ਕਰਕੇ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਵੀ ਦਿਲ ਦੇ ਮਾਰੂ ਅਤੇ ਹੋਰ ਗੰਭੀਰ ਰੋਗਾਂ ਤੋਂ ਗ੍ਰਸਤ ਹੋ ਰਹੇ ਹਨ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ।
ਉਹਨਾਂ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਤੇਲ ਅਤੇ ਹੋਰ ਮਸਾਲਿਆਂ ਦੀ ਅੰਨ੍ਹੀ ਵਰਤੋਂ ਅਤੇ ਖੇਤਾਂ ਵਿੱਚ ਪਾਏ ਜਾਣ ਵਾਲੇ ਜ਼ਹਿਰ ਅਤੇ ਰਸਾਇਣਿਕ ਖਾਦਾਂ ਦੀ ਬੇਹਿਸਾਬ ਮਾਤਰਾ ਵਿੱਚ ਵਰਤੋਂ ਤੋਂ ਵੀ ਖ਼ਬਰਦਾਰ ਕੀਤਾ l ਇਸ ਮੌਕੇ ਸਮਾਜਸੇਵਾ, ਮੈਡੀਕਲ ਸੇਵਾ ਅਤੇ ਹੋਰ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੇ ਨਾਮੀਂ ਪਤਵੰਤਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐੱਸ ਈ ਬਲਦੇਵ ਸਿੰਘ ਸ਼ਾਹਪੁਰ , ਡਾਕਟਰ ਕਮਲਜੀਤ ਸਿੰਘ ਕੇ ਜੇ ,ਸੀਨੀਅਰ ਵੋਇਸ ਚੇਅਰਮੈਨ ਪੇਡਾ ,ਬਟਾਲਾ ਦੇ ਉੱਘੇ ਡਾਕਟਰ ਗੁਰਵੇਲ ਸਿੰਘ ਸੰਧੂ , ਡਾਕਟਰ ਐਮ ਪੀ ਸਿੰਘ ਬਾਬਾ ਦੀਪ ਸਿੰਘ ਹਸਪਤਾਲ
ਬਟਾਲਾ , ਈ ਓ ਨਗਰ ਸੁਧਾਰ ਟਰੱਸਟ , ਅਰਵਿੰਦ ਸ਼ਰਮਾ , ਜੋਗਿੰਦਰ ਅੰਗੂਰਾਲਾ ,ਚੀਫ ਐਡੀਟਰ ਸੱਚ ਦੀ ਪਟਾਰੀ ਅਤੇ ਪੱਤਰਕਾਰ ਯੂਨੀਅਨ ਪੰਜਾਬ ਦੇ ਪ੍ਰਧਾਨ, ਡਾ ਮਨਮੋਹਨ ਸਿੰਘ ਭਾਗੋਵਾਲੀਆ, ਸੋਨੂੰ ਐੱਮ ਸੀ , ਗੁਰਭਿੰਦਰ
ਸਿੰਘ ਭਾਗੋਵਾਲ, ਹਰਪਾਲ ਸਿੰਘ ਅਤੇ ਤਜਿੰਦਰ ਸਿੰਘ ਬਿੱਟੂ , ਡਾਕਟਰ ਬਾਊ ਰਾਮ ,ਡਾਕਟਰ ਅਸ਼ੋਕ ,ਡਾਕਟਰ ਹੋਂਡਾ , ਬਲਕਾਰ ਸਿੰਘ ਦੌਲਤਪੁਰ ਰਜਵੰਤ ਕੌਰ ਅਤੇ ਪ੍ਰਿਆ ਆਕਾਸ਼ ਹਸਪਤਾਲ ਬਟਾਲਾ ਆਦਿ ਸ਼ਾਮਲ ਸਨ ।
- Download Babushahi App
-
-