ਜਾਣਕਾਰੀ ਦਿੰਦੇ ਐਸ.ਬੀ.ਐਸ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਡਾਇਰੈਕਟਰ ਡਾ: ਟੀ.ਐਸ.ਸਿੱਧੂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 13 ਜੂਨ, 2017 : ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਏਲਨ ਸੋਲਯੂਸ਼ਨਜ਼ ਨੇ 2017 ਵਿੱਚ ਪਾਸ ਹੋਣ ਵਾਲੇ ਬੀ.ਟੈਕ, ਸੀ.ਐਸ.ਈ, ਈ.ਸੀ.ਈ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਜੀੳ 4 ਜੀ ਅਤੇ ਆਈਡੀਆ ਲਈ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਪਲੇਸਮੈਂਟ ਡਰਾਈਵ ਮੌਕੇ 6 ਵਿਦਿਆਰਥੀ ਈ.ਸੀ.ਈ ਤੋਂ, 2 ਸੀ.ਐਸ.ਈ ਤੋਂ ਅਤੇ 2 ਈ.ਈ.ਈ ਤੋਂ ਡੇਢ ਤੋਂ ਢਾਈ ਲੱਖ ਰੁਪਏ ਸਲਾਨਾ ਪੈਕੇਜ ਨਾਲ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ।
ਕੈਂਪਸ ਡਾਇਰੈਕਟਰ ਡਾ. ਟੀ.ਐਸ. ਸਿੱਧੂ ਨੇ ਦੱਸਿਆ ਕਿ ਕੰਪਨੀਆਂ ਨੇ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਅਤੇ ਫਿਰ ਤਕਨੀਕੀ ਅਤੇ ਐਚਆਰ ਰਾਉਂਡਸ ਉਪਰੰਤ ਬੇਹਤਰੀਨ 10 ਵਿਦਿਆਰਥੀਆ ਦੀ ਚੋਣ ਕੀਤੀ ਗਈ। ਮਾਣਯੋਗ ਚੇਅਰਮੈਨ ਬੀ.ਓ.ਜੀ. ਅਖ਼ਿਲ ਮਲਹੋਤਰਾ, ਕੈਂਪਸ ਡਾਇਰੈਕਟਰ ਅਤੇ ਟੀ.ਪੀ.ਓ ਡਾ. ਵਿਸ਼ਾਲ ਸ਼ਰਮਾ, ਐਸੋਸੀਏਟ ਪ੍ਰੋਫੈਸਰ ਨੇ ਚੁਣੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਪਲੇਸਮੈਂਟ ਡਰਾਈਵ ਦੌਰਾਨ, ਡਾ. ਟੀ. ਐਸ. ਸਿੱਧੂ, ਡਾਇਰੈਕਟਰ, ਡਾ. ਵਿਸ਼ਾਲ ਸ਼ਰਮਾ, ਟੀਪੀਓ, ਮਿਸ ਇੰਦਰਜੀਤ ਸਿੰਘ, ਅਮਰਦੀਪ ਚੋਪੜਾ, ਅਮਿਤ ਗਰੋਵਰ, ਪਵਨ ਲੂਥਰਾ ਅਤੇ ਬਲਵਿੰਦਰ ਮੋਹੀ, ਕੈਂਪਸ ਪੀ.ਆਰ.ੳ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸ਼ੁਕਰਗੁਜ਼ਾਰੀ ਚਿੰਨ੍ਹ ਭੇਂਟ ਕੀਤਾ।
ਇਸ ਮੌਕੇ ਡਾਇਰੈਕਟਰ ਡਾ. ਸਿੱਧੂ ਨੇ ਕਿਹਾ ਕਿ ਇਸ ਸਾਲ ਇੰਫੋਸਿਸ, ਐਮਿਕੋਨ, ਡੀਐਮਐਸ-ਸੀਨੋਕੈਮ, ਪੋਂਪੀ ਟੈਕਨਾਲੋਜੀ, ਏਲਨ ਸੋਲੂਸ਼ਨਜ਼, ਗਲੁਕਸਲੋਮੈਟਿਕਸ, ਵੀਵੀਡੀਐਨ, ਸ੍ਰੀ ਰਾਮ ਪਿਸਟਨਜ਼, ਰਾਣੇ ਐਨਐਸਕੇ ਸਟੀਅਰਿੰਗ, ਸਬਰੋਸ ਅਤੇ ਹੋਰ ਕਈ ਪ੍ਰਸਿੱਧ ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਚੋਣ ਕੀਤੀ।