ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਲੋਕ 'AAP' ਵਿੱਚ ਹੋ ਰਹੇ ਸ਼ਾਮਿਲ : ਵਿਧਾਇਕ ਅਮੋਲਕ ਸਿੰਘ
ਮਨਜੀਤ ਸਿੰਘ ਢੱਲਾ
ਜੈਤੋ,6 ਮਈ 2024- ਪਿੰਡ ਅਜਿੱਤ ਗਿੱਲ ਵਿਖੇ ਕਰਮ ਸਿੰਘ ਕਾਂਗਰਸੀ ਸਰਪੰਚ ਤੇ ਨਵਰੂਪ ਸਿੰਘ ਬਰਾੜ ਸਾਬਕਾ ਸਰਪੰਚ ਅਕਾਲੀ ਦਲ ਪਰਿਵਾਰ ਸਮੇਤ ਅਤੇ ਪਿੰਡ ਵਿੱਚੋਂ 50 ਪਰਿਵਾਰਾਂ ਸਮੇਤ ਆਪਣੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਰਹਿਨੁਮਾਈ ਹੇਠ ਆਪ ਵਿੱਚ ਸ਼ਾਮਿਲ ਹੋਏ ਹਨ। ਵਿਧਾਇਕ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਲੋਕ ਆਮ ਆਦਮੀ ਪਾਰਟੀ ਵਿਚ ਲਗਾਤਾਰ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਵੱਲੋਂ ਸ਼ਾਮਿਲ ਹੋਏ ਵਰਕਰਾਂ ਦਾ ਆਮ ਆਦਮੀ ਪਾਰਟੀ ਵਿਚ ਭਰਵਾਂ ਸਵਾਗਤ ਕੀਤਾ ਗਿਆ। ਅਪ ਪਾਰਟੀ ਵਿੱਚ ਆਏ ਵਰਕਰਾਂ ਨੇ ਕਿਹਾ ਕਿ ਆਪ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਤ ਹੋ ਕੇ ਆਪ ਵਿੱਚ ਸ਼ਾਮਿਲ ਹੋਏ ਹਨ। ਇਸ ਸਮੇਂ ਪਾਰਟੀ ਦੇ ਆਗੂ ਧਰਮਜੀਤ ਸਿੰਘ ਰਾਮੇਆਣਾ, ਗੁਰਭੇਜ ਸਿੰਘ ਰੁਮਾਣਾ ਅਲਬੇਲ ਗੋਵਿੰਦਰ ਸਿੰਘ ਵਾਲੀਆ, ਲਛਮਣ ਭਗਤੂਆਣਾ, ਐਡਵੋਕੇਟ ਹਰਸਿਮਰਨ ਮਲਹੋਤਰਾ ਰਾਮੇਆਣਾ,ਮਨਿੰਦਰ ਪਾਲ ਲਾਡੀ ਮੱਤਾ ਅਤੇ ਸਮੂਹ ਆਪ ਵਰਕਰ ਮੌਜੂਦ ਸਨ।