ਨਵੀਂ ਦਿੱਲੀ, 10 ਅਗਸਤ 2018 - ਮਾਰੂਤੀ ਸੁਜ਼ੂਕੀ ਨੇ ਆਪਣੀ ਸਵਿਫਟ ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਫੀਚਰਾਂ ਨਾਲ ਲੈਸ ਅਤੇ ਫੁਲੀ ਆਟੋਮੈਟਿਕ ਸਵਿਫਟ ਕਾਰ ਪੈਟ੍ਰੋਲ ਤੇ ਡੀਜ਼ਲ ਮਾਡਲਾਂ ਵਿਚ ਉਪਲਭਧ ਹੈ। ਪੈਟ੍ਰੋਲ ਮਾਡਲ ਦੀ ਕੀਮਤ 7.76 ਲੱਖ ਰੁਪਏ ਹੈ ਤੇ ਡੀਜ਼ਲ ਮਾਡਲ ਦੀ ਕੀਮਤ 8.76 ਹੈ।
ਕਾਰ ਆਟੋਮੈਟਿਕ ਹੋਣ ਦੇ ਨਾਲ ਨਾਲ ਹੋਰ ਵੀ ਕਈ ਫੀਚਰਾਂ ਨਾਲ ਲੈਸ ਹੈ। ਜਿਵੇਂ ਕਿ ਬੈਕ ਸੈਂਸਰ ਵਿਦ ਕੈਮਰਾ, ਐਲ.ਈ.ਡੀ ਪ੍ਰਾਜੈਕਟਰ, ਐਪਲ ਕਾਰਪਲੇਅ, ਐਂਡਰਾਇਡ ਆਟੋ ਅਤੇ ਨੈਵੀਗੇਸ਼ਨ, ਵਾਇਸ ਕਮਾਂਡ ਅਤੇ ਹੋਰ ਵੀ ਬਹੁਤ ਕੁਝ।