ਭੋਪਾਲ, ਅਗਸਤ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬੁਧਨੀ ਵਿਖੇ ਟ੍ਰਾਈਡੈਂਟ ਗਰੁੱਪ ਹਾਊਸਿੰਗ ਸਮਾਰਟ ਸਿਟੀ "ਮਧੂਬਨ" ਦਾ ਦੌਰਾ ਕੀਤਾ। ਉਨ੍ਹਾਂ ਆਪਣੀ ਪਤਨੀ ਨਾਲ ਟ੍ਰਾਈਡੈਂਟ ਦੇ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਟ੍ਰਾਈਡੈਂਟ ਕੰਪਲੈਕਸ ਵਿਚ ਰੁੱਖ ਵੀ ਲਾਏ ਗਏ।
ਟ੍ਰਾਈਡੈਂਟ ਗਰੁੱਪ ਦੇ ਮੱਧ ਪ੍ਰਦੇਸ਼ ਵਿਚ ਤਿੰਨ ਟੈਕਸਟਾਈਲ ਪਲਾਂਟ ਹਨ। ਇੱਕ ਸਪਿੰਨਿੰਗ ਮਿੱਲ ਤੋਂ ਇਲਾਵਾ, ਟ੍ਰਾਈਡੈਂਟ ਨੇ ਬੁਧਨੀ ਵਿਖੇ ਤੌਲੀਏ ਅਤੇ ਬੈਡਸ਼ੀਟ ਦੇ ਉਤਪਾਦਨ ਪਲਾਂਟ ਵੀ ਲਗਾਏ ਹਨ। ਇਨ੍ਹਾਂ ਪਲਾਂਟਾਂ ਵਿੱਚ ਕੁਲ 10 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਬੁਧਨੀ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦਾ ਆਪਣਾ ਵਿਧਾਨ ਸਭਾ ਹਲਕਾ ਹੈ।